17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ੍ਰੀ ਗੁਰੂ ਰਵਿਦਾਸ ਚੌਕ ਤੋਂ ਖੇਤੀਬਾੜੀ ਦਫ਼ਤਰ ਵੱਲ ਜਾਂਦੇ ਫੁੱਟਪਾਥਾਂ ’ਤੇ ਸਫ਼ਾਈ ਦਾ ਮੰਦਾ ਹਾਲ

ਗੁਰਦਾਸਪੁਰ, 17 ਅਕਤੂਬਰ (ਅਸ਼ੋਕ ਸ਼ਰਮਾ)-ਲੋਕ ਨਿਰਮਾਣ ਵਿਭਾਗ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਖੇਤੀਬਾੜੀ ਵਿਭਾਗ ਤੇ ਖੇਤਰੀ ਖੋਜ ਕੇਂਦਰ ਤੱਕ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਸਨ ਜਿਥ ਲੋਕ ਸਵੇਰੇ ਸ਼ਾਮ ਸੈਰ ਕਰਦੇ ਸਨ। ਪਰ ਹੁਣ ਇਨ੍ਹਾਂ ਫੁਟਪਾਥਾਂ ’ਤੇ ਮਿੱਟੀ ਜੰਮੀ ਹੋਈ ਹੈ ਅਤੇ ਸਾਫ ਸਾਫੀ ਦਾ ਮੰਦਾ ਹਾਲ ਹੈ।

Ad Position 21
No active advertisement
ਅਜੀਤ ਡੈਸਕ 18-10-2026
ਗੁਰਦਾਸਪੁਰ, 17 ਅਕਤੂਬਰ (ਅਸ਼ੋਕ ਸ਼ਰਮਾ)-ਲੋਕ ਨਿਰਮਾਣ ਵਿਭਾਗ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਖੇਤੀਬਾੜੀ ਵਿਭਾਗ ਤੇ ਖੇਤਰੀ ਖੋਜ ਕੇਂਦਰ ਤੱਕ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਸਨ ਜਿਥ ਲੋਕ ਸਵੇਰੇ ਸ਼ਾਮ ਸੈਰ ਕਰਦੇ ਸਨ। ਪਰ ਹੁਣ ਇਨ੍ਹਾਂ ਫੁਟਪਾਥਾਂ ’ਤੇ ਮਿੱਟੀ ਜੰਮੀ ਹੋਈ ਹੈ ਅਤੇ ਸਾਫ ਸਾਫੀ ਦਾ ਮੰਦਾ ਹਾਲ ਹੈ। ਆਲੇ ਦੁਆਲੇ ਗੰਦਗੀ ਅਤੇ ਘਾਹ ਬੂਟੀ ਦੀ ਭਰਮਾਰ ਹੋਣ ਕਾਰਨ ਲੋਕਾਂ ਨੂੰ ਸੈਰ ਕਰਨ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਸ ਸਬੰਧੀ ਕੁਝ ਲੋਕਾਂ ਨੇ ਦੱਸਿਆ ਕਿ ਮਹਿਕਮੇ ਨੇ ਲੱਖਾਂ ਰੁਪਏ ਖਰਚ ਕਰਕੇ ਫੁੱਟਪਾਥ ਤਾਂ ਬਣਾ ਦਿੱਤੇ। ਪਰ ਉਸ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ।ਸ਼ਹਿਰ ਅੰਦਰ ਹੋਰ ਥਾਵਾਂ ’ਤੇ ਵੀ ਫੁੱਟਪਾਥਾਂ ਦੀ ਅਜਿਹੀ ਹਾਲਤ ਬਣੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਵਿਧਾ ਤਾਂ ਮੁਹੱਈਆ ਕਰਵਾਈ ਹੈ। ਪਰ ਇਸ ਨੂੰ ਅਮਲੀ ਰੂਪ ਵਿਚ ਲਿਆਉਣ ਲਈ ਮਹਿਕਮਾ ਲਾਪਰਵਾਹੀ ਵਰਤ ਰਿਹਾ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਦੇ ਬਾਹਰੀ ਹਦੂਦ ਅੰਦਰ ਅਤੇ ਸ਼ਹਿਰੀ ਫੁੱਟਪਾਥਾਂ ਦੀ ਸਫਾਈ ਕਰਵਾਉਣ ਲਈ ਸਬੰਧਿਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਮਹਿਲਾ ਮੋਰਚਾ ਨੇ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਅਤੇ ਸਕੂਲੀ ਖੇਡਾਂ ’ਚ ਧੰਦੋਈ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Ad Position 24