18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਲਾਨੌਰ ਗਊਸ਼ਾਲਾ ਦੇ ਵਿਗੜ ਰਹੇ ਹਾਲਾਤਾਂ ਦਾ ਭਾਜਪਾ ਆਗੂ ਵਿਜੇ ਸੋਨੀ ਮੋਹਲੋਵਾਲੀ ਵਲੋਂ ਜਾਇਜ਼ਾ

ਕਲਾਨੌਰ, 17 ਅਕਤੂਬਰ (ਪੁਰੇਵਾਲ)-ਭਾਰਤੀ ਜਨਤਾ ਪਾਰਟੀ ਦੇ ਟੇ੍ਰਡ ਸੈੱਲ ਜ਼ਿਲ੍ਹਾ ਕਨਵੀਨਰ ਤੇ ਉੱਘੇ ਸਮਾਜਸੇਵੀ, ਕਾਰੋਬਾਰੀ ਸ੍ਰੀ ਵਿਜੇ ਸੋਨੀ ਮੋਹਲੋਵਾਲੀ ਸਥਾਨਕ ਕਸਬੇ ’ਚ ਸਥਿਤ ਕੈਟਲ ਪਾਊਂਡ ਸਰਕਾਰੀ ਗਊਸ਼ਾਲਾ ’ਚ ਪਹੁੰਚੇ। ਇਥੇ ਉਨ੍ਹਾਂ ਵਲੋਂ ਗਊਵੰਸ਼ ਦੀ ਹੋ ਰਹੀ ਦੇਖ, ਚਾਰਾ, ਰਹਿਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 18-10-2026
ਕਲਾਨੌਰ, 17 ਅਕਤੂਬਰ (ਪੁਰੇਵਾਲ)-ਭਾਰਤੀ ਜਨਤਾ ਪਾਰਟੀ ਦੇ ਟੇ੍ਰਡ ਸੈੱਲ ਜ਼ਿਲ੍ਹਾ ਕਨਵੀਨਰ ਤੇ ਉੱਘੇ ਸਮਾਜਸੇਵੀ, ਕਾਰੋਬਾਰੀ ਸ੍ਰੀ ਵਿਜੇ ਸੋਨੀ ਮੋਹਲੋਵਾਲੀ ਸਥਾਨਕ ਕਸਬੇ ’ਚ ਸਥਿਤ ਕੈਟਲ ਪਾਊਂਡ ਸਰਕਾਰੀ ਗਊਸ਼ਾਲਾ ’ਚ ਪਹੁੰਚੇ। ਇਥੇ ਉਨ੍ਹਾਂ ਵਲੋਂ ਗਊਵੰਸ਼ ਦੀ ਹੋ ਰਹੀ ਦੇਖ, ਚਾਰਾ, ਰਹਿਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸ੍ਰੀ ਸੋਨੀ ਮੋਹਲੋਵਾਲੀ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰੀ ਗਊਸ਼ਾਲਾ ’ਚ ਗਊਵੰਸ਼ ਮਾੜੇ ਹਲਾਤਾਂ ’ਚ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ’ਚ ਗਊਵੰਸ਼ ਦੇ ਰਹਿਣ ਲਈ ਯੋਗ ਤੇ ਪੁਖ਼ਤਾ ਪ੍ਰਬੰਧਾਂ ਦੀ ਘਾਟ ਹੈ ਓਥੇ ਗਊਵੰਸ਼ ਲਈ ਚਾਰਾ ਵੀ ਨਹੀਂ ਪੂਰਾ ਹੋ ਰਿਹਾ। ਸੋਨੀ ਮੋਹਲੋਵਾਲੀ ਨੇ ਕਿਹਾ ਕਿ ਬਦਤਰ ਹਲਾਤਾਂ ਕਾਰਨ ਗਊਵੰਸ਼ ਦਾ ਨੁਕਸਾਨ ਹੋ ਰਿਹਾ ਹੈ, ਜਿਸ ਸਬੰਧੀ ਉਹ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪਾਰਟੀ ਹਾਈਕਮਾਂਡ ਦੇ ਧਿਆਨ ’ਚ ਲਿਆਉਣਗੇ। ਸੋਨੀ ਮੋਹਲੋਵਾਲੀ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਬਣਦਾ ਜਾ ਰਿਹਾ ਹੈ ਜੋ ਗਊਵੰਸ਼ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਗਊਸ਼ਾਲਾ ’ਚ ਸੁਧਾਰ ਨਾ ਕੀਤਾ ਤਾਂ ਇਸ ਸਬੰਧੀ ਪਾਰਟੀ ਦੀਆਂ ਹਦਾਇਤਾਂ ’ਤੇ ਅਗਲਾ ਕਦਮ ਚੁੱਕਿਆ ਜਾਵੇਗਾ। ਇਸ ਮੌਕੇ ਪ੍ਰਗਟ ਸਿੰਘ, ਵਰਿੰਦਰ ਸਿੰਘ, ਰਣਧੀਰ ਸਿੰਘ, ਗੁਰਪਾਲ ਸਿੰਘ, ਹਰਵਿੰਦਰ ਸਿੰਘ, ਸਤਿਨਾਮ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਕੰਵਲਜੀਤ ਸਿੰਘ ਮੰਮਣ, ਮਨਦੀਪ ਸਿੰਘ, ਮਲਕੀਤ ਸਿੰਘ, ਪ੍ਰਵੀਨ, ਬਿੱਕੀ, ਜੋਧਾ ਸਿੰਘ ਮੰਮਣ, ਅਮਨ ਮਸੀਹ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ ਅਵਤਾਰ ਸਿੰਘ, ਰੋਹਤ ਮਸੀਹ, ਗੰਗਾ ਮਸੀਹ, ਰਾਜਾ ਮਸੀਹ, ਵਿਸ਼ਾਲ ਸਿੰਘ, ਵਾਰਸ ਮਸੀਹ, ਸੋਨੂੰ ਮਸੀਹ, ਹਰਜੀਤ ਮਸੀਹ, ਦੇਸਾ ਮਸੀਹ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸੀ.ਸੈਕੰ. ਸਕੂਲ ਕਾਦੀਆਂ ’ਚ ਵਿਦਿਆਰਥੀਆਂ ਦੀ ਚੋਣ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੀ ਗਰਾਊਂਡ ’ਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਵਾਂਗੇ-ਐਡਵੋਕੇਟ ਅਮਨਦੀਪ ਜੈਂਤੀਪੁਰ
Ad Position 24