18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡੀ. ਏ. ਵੀ. ਕਾਲਜ ਦੀ ਗਰਾਊਂਡ ’ਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਵਾਂਗੇ-ਐਡਵੋਕੇਟ ਅਮਨਦੀਪ ਜੈਂਤੀਪੁਰ

ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਇਕ ਪ੍ਰੈੱਸ ਕਾਨਫਰੰਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਡੀ. ਏ.

Ad Position 21
No active advertisement
ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਹੋਰ ਡੀ. ਏ. ਵੀ. ਕਾਲਜ ਦੀ ਗਰਾਊਡ ’ਚ ਦੁਸਹਿਰਾ ਮਨਾਉਣ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਜਤਿੰਦਰ ਕੱਦ 18-10-2026
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਇਕ ਪ੍ਰੈੱਸ ਕਾਨਫਰੰਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਡੀ. ਏ. ਵੀ. ਕਾਲਜ ਦੀ ਗਰਾਊਂਡ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਵਲੋਂ ਐਸ. ਐਲ. ਬਾਵਾ ਕਾਲਜ ਦੇ ਪ੍ਰਬੰਧਕਾਂ ਵਲੋਂ ਕਾਲਜ ਦੀ ਗਰਾਊਂਡ ’ਚ ਦੁਸਹਿਰੇ ਦਾ ਤਿਉਹਾਰ ਮਨਾਉਣ ਦੀ ਮਨਜ਼ੂਰੀ ਲੈ ਲਈ ਗਈ ਹੈ ਅਤੇ ਇਸ ਸੰਬੰਧੀ ਏ. ਡੀ. ਸੀ. ਗੁਰਦਾਸਪੁਰ ਨੂੰ ਸਮਾਗਮ ਕਰਵਾਉਣ ਲਈ ਮੰਗ-ਪੱਤਰ ਵੀ ਦੇ ਦਿੱਤਾ ਗਿਆ ਹੈ ਅਤੇ ਜਾਣਕਾਰੀ ਅਨੁਸਾਰ ਏ. ਡੀ. ਸੀ. ਵਲੋਂ ਬਟਾਲਾ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸੰਬੰਧੀ ਲਿਖਤੀ ਨਿਰਦੇਸ਼ ਵੀ ਜਾਰੀ ਹੋ ਚੁੱਕੇ ਹਨ। ਇਸ ਮੌਕੇ ਸ੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ, ਰਾਮ ਲੀਲਾ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। ਅਮਨਦੀਪ ਜੈਂਤੀਪੁਰ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਵਲੋਂ ਕਥਿਤ ਸਿਆਸੀ ਦਬਾਅ ਹੇਠ ਕਾਲਜ ਦੀ ਗਰਾਊਡ ’ਚ ਦੁਸਹਿਰੇ ਮਨਾਉਣ ਲਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਸਾਰੇ ਸੰਗਠਨਾਂ ਨੇ ਤਿਉਹਾਰ ਮਨਾਉਣ ਲਈ ਗਰਾਉਂਡ ’ਚ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਉਨ੍ਹਾਂ ਵਲੋਂ ਆਪਣੇ ਸਾਥੀਆਂ ਸਮੇਤ ਭਗਵਾਨ ਸ੍ਰੀ ਰਾਮ ਜੀ ਦਾ ਨਾਂਅ ਲੈ ਕੇ ਅਤੇ ਨਾਰੀਅਲ ਤੋੜ ਕੇ ਸਮਾਗਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਸਨੀ ਮੰਦਰ ਟਰੱਸਟ ਦੇ ਪ੍ਰਧਾਨ ਸ਼ਿਵ ਸਾਨਨ, ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ, ਸਾ. ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਸਾ. ਡਿਪਟੀ ਮੇਅਰ ਵਿਜੇ ਕੁਮਾਰ ਬਿੱਲੂ, ਸਵਰਨ ਮੁੱਢ, ਜਸਪਾਲ ਸਿੰਘ ਤੱਤਲਾ, ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਰਮੇਸ਼ ਨਈਅਰ, ਜਗਜੀਤ ਸਿੰਘ ਬੱਬਰ, ਰੂਬਲ ਸ਼ੇਰੇ ਪੰਜਾਬ, ਰਮਨ ਨਈਅਰ, ਨਰਿੰਦਰ ਸੇਖੜੀ, ਸੁਖਦੇਵ ਸਿੰਘ ਬਾਜਵਾ, ਯੂਥ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਕਾਹਲੋਂ, ਗੁਰਵਿੰਦਰ ਸਿੰਘ, ਪ੍ਰਧਾਨ ਚੰਦਰ ਚੰਦਾ, ਕਸਤੂਰੀ ਲਾਲ, ਵਿਜੈ ਬੈਂਸ ਸਾ. ਡਿਪਟੀ ਮੇਅਰ, ਸੋਨੂੰ ਸ਼ੇਰਗਿਲ, ਬਿਸ਼ਪ ਜੋਗਿੰਦਰ, ਬੰਨੀ ਸਾਨਨ, ਸੁਧੀਰ ਚੰਦਾ, ਬਲਵਿੰਦਰ ਸਿੰਘ ਮਿੰਟਾ, ਬਲਵਿੰਦਰ ਬੁਧਵਾਰ, ਸੁਦੇਸ਼ ਬੌਬੀ, ਰਮੇਸ਼ ਬੂਰਾ, ਸੋਨੂੰ ਵਾਲੀਆ, ਕਰਨਪਾਲ ਸਿੰਘ, ਰਾਜ ਕੁਮਾਰ, ਰਜੇਸ਼ ਬਿੱਟੂ, ਸਰਬ ਬਾਜਵਾ, ਮਾ. ਹਰਿੰਦਰ ਸਿੰਘ, ਜਸਬੀਰ ਸਿੰਘ ਨੀਟਾ, ਲਵਲੀ ਕੌਸਲ, ਨਰੇਸ਼ ਵਰਮਾ, ਵਿੱਕੀ ਕਸ਼ਅਪ, ਜਰਮਨ ਬਾਜਵਾ, ਤਰਸੇਮ ਲਾਲ, ਰੰਮੀ ਮੜੀਆਂਵਾਲ, ਰਾਜੀਵ ਖੁੱਲਰ, ਨੋਨਾ ਹਾਂਡਾ, ਬੱਬੀ ਸੇਖੜੀ, ਰਾਣੋ ਸੇਖੜੀ, ਸਵਿੰਦਰ ਸਿੰਘ ਦਾਲਮ, ਜਗਜੋਤ ਸਿੰਘ, ਅਜੇ ਮਲਹੋਤਰਾ, ਨਾਨੂ ਵਿਜ, ਵਿਨੈ ਅਬਰੋਲ, ਸ਼ਿਵਾ ਸਰੀਨ, ਪਿੰਦਰ ਕਾਹਲੋਂ, ਹੀਰਾ ਅੱਤਰੀ, ਸਟੀਫਨ ਮਸੀਹ, ਵਿਸ਼ਾਲ ਰਾਜੂ, ਮਨਦੀਪ ਸਿੰਘ, ਗੁਰਦੇਵ ਸਿੰਘ ਅਠਵਾਲ, ਸਰਬਜੀਤ ਸਿੰਘ, ਰਣਜੋਧ ਸਿੰਘ ਚੌਧਰਪੁਰ, ਬੱਬੂ, ਹਰਬੀਰ ਸਿੰਘ ਮਸਾਣੀਆਂ, ਮੇਜਰ ਸਿੰਘ ਮੂਲਿਆਂਵਾਲ, ਨਰਿੰਦਰ ਸਿੰਘ ਸੇਖਵਾਂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਲਾਨੌਰ ਗਊਸ਼ਾਲਾ ਦੇ ਵਿਗੜ ਰਹੇ ਹਾਲਾਤਾਂ ਦਾ ਭਾਜਪਾ ਆਗੂ ਵਿਜੇ ਸੋਨੀ ਮੋਹਲੋਵਾਲੀ ਵਲੋਂ ਜਾਇਜ਼ਾ ਅਗਲੀ ਖ਼ਬਰ 20 ਨੂੰ ਪੌਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਂਡ ਵਿਚ ਮਨਾਇਆ ਜਾਵੇਗਾ ਸਾਂਝਾ ਤਿਉਹਾਰ ਦੁਸਹਿਰਾ
Ad Position 24