20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਘੁੰਮਣਾ ਵਿਖੇ ਆਰ.ਐਮ.ਪੀ. ਡਾਕਟਰਾਂ ਵਲੋਂ ਮੈਡੀਕਲ ਕੈਂਪ 24, 25 ਨੂੰ

ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ’ਚ ਸਾਲਾਨਾ ਬਰਸੀ ਨੂੰ ਸਮਰਪਿਤ 38ਵਾਂ ਵਿਸ਼ਾਲ ਪੱਧਰ ’ਤੇ ਮਹਾਨ ਗੁਰਮਤਿ ਸਮਾਗਮ 23, 24 ਅਤੇ 25 ਅਕਤੂਬਰ ਨੂੰ ਗੁਰਦੁਆਰਾ ਤਪ ਅਸਥਾਨ ਸਾਹਿਬ ਪਿੰਡ ਨਿੱਕੇ ਘੁੰਮਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਤੇ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ 3 ਰੋਜ਼ਾ ਮਹਾਨ ਗੁਰਮਤਿ ਸਮਾਗਮ ਮੌਕੇ ਸੰਤ ਬਾਬਾ ਹਜ਼ਾਰਾ ਸਿੰਘ ਦੀ ਅਜ਼ਮਤ ਨੂੰ ਨਤਮਸਤਕ ਕਰਨ ਲਈ ਦੂਰੋਂ-ਨੇੜਿਉਂ ਆਈਆ ਸੰਗਤਾਂ ਦੀ ਸੇਵਾ ਵਿਚ ਮੁੱਢਲੀ ਸਿਹਤ ਸਹੂਲਤ ਦੇਣ ਲਈ ਆਰ.

Ad Position 21
No active advertisement
ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦੇ ਆਗੂ। ਅਜੀਤ ਤਸਵੀਰ 20-10-2026
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ’ਚ ਸਾਲਾਨਾ ਬਰਸੀ ਨੂੰ ਸਮਰਪਿਤ 38ਵਾਂ ਵਿਸ਼ਾਲ ਪੱਧਰ ’ਤੇ ਮਹਾਨ ਗੁਰਮਤਿ ਸਮਾਗਮ 23, 24 ਅਤੇ 25 ਅਕਤੂਬਰ ਨੂੰ ਗੁਰਦੁਆਰਾ ਤਪ ਅਸਥਾਨ ਸਾਹਿਬ ਪਿੰਡ ਨਿੱਕੇ ਘੁੰਮਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਤੇ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ 3 ਰੋਜ਼ਾ ਮਹਾਨ ਗੁਰਮਤਿ ਸਮਾਗਮ ਮੌਕੇ ਸੰਤ ਬਾਬਾ ਹਜ਼ਾਰਾ ਸਿੰਘ ਦੀ ਅਜ਼ਮਤ ਨੂੰ ਨਤਮਸਤਕ ਕਰਨ ਲਈ ਦੂਰੋਂ-ਨੇੜਿਉਂ ਆਈਆ ਸੰਗਤਾਂ ਦੀ ਸੇਵਾ ਵਿਚ ਮੁੱਢਲੀ ਸਿਹਤ ਸਹੂਲਤ ਦੇਣ ਲਈ ਆਰ.ਐਮ.ਪੀ. ਡਾਕਟਰ ਲਖਵਿੰਦਰ ਸਿੰਘ ਸੰਧੂ ਔਲਖਾਂ ਵਾਲੇਸ ਤੇ ਡਾ. ਜਸਵਿੰਦਰ ਸਿੰਘ ਸੰਧਨੂੰ ਕੀੜੀ ਅਫਗਾਨਾ ਵਾਲਿਆਂ ਦੀ ਅਗਵਾਈ ਹੇਠ 24 ਤੇ 25 ਅਕਤੂਬਰ ਨੂੰ 2 ਰੋਜ਼ਾ 33ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਮੈਡੀਕਲ ਕੈਂਪ ਦਾ ਉਦਘਾਟਨ ਗੁਰਦੁਆਰਾ ਤਪ ਅਸਥਾਨ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਤਰਨਜੀਤ ਸਿੰਘ ਖਾਲਸਾ ਨਿੱਕੇ ਘੁੰਮਣ ਕਾਰ ਸੇਵਾ ਵਾਲੇ ਆਪਣੇ ਮੁਬਾਰਕ ਹਸਤ ਕਮਲਾਂ ਨਾਲ ਕਰਨਗੇ। ਮੈਡੀਕਲ ਕੈਂਪ ’ਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਵੈਦ, ਹਕੀਮ ਤੇ ਆਰ.ਐੱਮ.ਪੀ. ਡਾਕਟਰਾਂ ਵਲੌਂ ਮਰੀਜ਼ਾਂ ਨੂੰ ਚੈੱਕ ਅਪ ਕੀਤਾ ਜਾਵੇਗਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਸਾਰੇ ਆਰ.ਐੱਮ.ਪੀ. ਡਾਕਟਰ ਸਾਥੀਆਂ ਨੂੰ ਮੈਡੀਕਲ ਕੈਂਪ ਵਿਚ ਸਮੇਂ ਸਿਰ ਪਹੁੰਚਣ ਲਈ ਕਿਹਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਜ਼ਿਲ੍ਹਾ ਗੁਰਦਾਸਪੁਰ ਪਹੁੰਚਣ ’ਤੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਵਲੋਂ ਸਨਮਾਨ ਅਗਲੀ ਖ਼ਬਰ ਆਰ.ਡੀ.ਖੋਸਲਾ ਸਕੂਲ ਦੇ 4 ਵਿਦਿਆਰਥੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ
Ad Position 24