27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬਰਸੀ ’ਤੇ ਵਿਸ਼ੇਸ਼:- ਸੰਤ ਕਰਤਾਰ ਸਿੰਘ ਬਰਿਆਰਾਂ ਵਾਲੇ

ਘੁਮਾਣ-ਸੰਸਾਰ ’ਚ ਅਨੇਕਾਂ ਪਰਉਪਕਾਰੀ ਤੇ ਨਾਮ ਰਸੀਏ ਮਹਾਂਪੁਰਖ, ਪੂਰਨ ਬ੍ਰਹਮ ਗਿਆਨੀ ਹੋਏ ਹਨ, ਜਿਨ੍ਹਾਂ ਨੇ ਆਪ ਨਾਮ ਜਪਿਆ, ਨਾਮ ਦੀ ਕਮਾਈ ਕੀਤੀ ਤੇ ਅਨੇਕਾਂ ਪ੍ਰਾਣੀਆਂ ਨੂੰ ਗੁਰਸਿੱਖੀ ਨਾਲ ਜੋੜਿਆ। ਇਨ੍ਹਾਂ ’ਚੋਂ ਹੀ ਇਕ ਸਨ ਸੰਤ ਕਰਤਾਰ ਸਿੰਘ ਬਰਿਆਰਾਂ ਵਾਲੇ (ਨੇੜੇ ਘੁਮਾਣ), ਜਿਨ੍ਹਾਂ ਨੇ ਉੱਚ ਅਧਿਆਤਮ ਅਵਸਥਾ ਪ੍ਰਾਪਤ ਕਰਕੇ ਅਕਾਲ ਪੁਰਖ ਨਾਲ ਸਿੱਧਾ ਮੇਲ ਕਰਕੇ ਗੁਰ ਉਪਦੇਸ਼ ਅਨਹਦ ਸ਼ਬਦ ਨੂੰ ਆਪਣੇ ਜੀਵਨ ’ਤੇ ਹੰਢਾਇਆ ਤੇ ਇਹੀ ਸੰਗਤਾਂ ’ਚ ਪ੍ਰਚਾਰਿਆ।

Ad Position 21
No active advertisement
ਅਜੀਤ ਡੈਸਕ 27-10-2026
ਘੁਮਾਣ-ਸੰਸਾਰ ’ਚ ਅਨੇਕਾਂ ਪਰਉਪਕਾਰੀ ਤੇ ਨਾਮ ਰਸੀਏ ਮਹਾਂਪੁਰਖ, ਪੂਰਨ ਬ੍ਰਹਮ ਗਿਆਨੀ ਹੋਏ ਹਨ, ਜਿਨ੍ਹਾਂ ਨੇ ਆਪ ਨਾਮ ਜਪਿਆ, ਨਾਮ ਦੀ ਕਮਾਈ ਕੀਤੀ ਤੇ ਅਨੇਕਾਂ ਪ੍ਰਾਣੀਆਂ ਨੂੰ ਗੁਰਸਿੱਖੀ ਨਾਲ ਜੋੜਿਆ। ਇਨ੍ਹਾਂ ’ਚੋਂ ਹੀ ਇਕ ਸਨ ਸੰਤ ਕਰਤਾਰ ਸਿੰਘ ਬਰਿਆਰਾਂ ਵਾਲੇ (ਨੇੜੇ ਘੁਮਾਣ), ਜਿਨ੍ਹਾਂ ਨੇ ਉੱਚ ਅਧਿਆਤਮ ਅਵਸਥਾ ਪ੍ਰਾਪਤ ਕਰਕੇ ਅਕਾਲ ਪੁਰਖ ਨਾਲ ਸਿੱਧਾ ਮੇਲ ਕਰਕੇ ਗੁਰ ਉਪਦੇਸ਼ ਅਨਹਦ ਸ਼ਬਦ ਨੂੰ ਆਪਣੇ ਜੀਵਨ ’ਤੇ ਹੰਢਾਇਆ ਤੇ ਇਹੀ ਸੰਗਤਾਂ ’ਚ ਪ੍ਰਚਾਰਿਆ। ਉਨ੍ਹਾਂ ਦੀ ਸਾਲਾਨਾ ਯਾਦ ਮਨਾਉਣ ਲਈ ਸੰਗਤਾਂ ਦੇਸ਼-ਵਿਦੇਸ਼, ਭਿਲਾਈ ਨਗਰ, ਰਾਏਪੁਰ, ਨਵਾਂਗੜ੍ਹ ਤੇ ਸਮੂਹ ਇਲਾਕੇ ਤੋਂ ਬਰਿਆਰਾਂ ਪਿੰਡ (ਨੇੜੇ ਘੁਮਾਣ) ਜੁੜੀਆਂ ਹਨ। ਆਪ ਦਾ ਜਨਮ (1918-1982) ਪਿੰਡ ਬਰਿਆਰ ਵਿਖੇ ਪਿਤਾ ਸੁੰਦਰ ਸਿੰਘ ਮਾਤਾ ਗੁਜਰ ਕੌਰ ਦੇ ਘਰ ਹੋਇਆ। ਮੁੱਢਲੀ ਵਿੱਦਿਆ ਘੁਮਾਣ ਵਿਖੇ ਪ੍ਰਾਪਤ ਕਰਨ ਉਪਰੰਤ 1937-1956 ਤੱਕ ਫ਼ੌਜ ਵਿਚ ਨੌਕਰੀ ਕਰਦਿਆਂ ਧਾਰਮਿਕ ਜੀਵਨ ਹੋਣ ਕਰ ਕੇ ਇਨ੍ਹਾਂ ਦੇ ਸਾਥੀ ਤੇ ਅਫ਼ਸਰ ਵੀ ਗੁਰਮਤਿ ਵਿਚਾਰਾਂ ਵਾਲੇ ਬਣ ਗਏ। ਉਪਰੰਤ (19 57-1962) ਭਿਲਾਈ ਸਟੀਲ ਪਲਾਂਟ (ਮੱਧ ਪ੍ਰਦੇਸ਼) ਮੁੜ ਨੌਕਰੀ ’ਤੇ ਲੱਗ ਗਏ, ਜਿੱਥੇ ਆਪ ਨੇ ਅਜਿਹਾ ਸਿੱਖੀ ਪ੍ਰਚਾਰ ਦਾ ਮਾਹੌਲ ਸਿਰਜਿਆ ਕਿ ਸਟੀਲ ਪਲਾਂਟ ਦੇ ਅਨੇਕਾਂ ਮੁਲਾਜ਼ਮ ਆਪ ਵਲੋਂ ਚਲਾਏ ਨਾਮ ਅਭਿਆਸ ਦੇ ਸਮਾਗਮ, ਗੁਰਮਤਿ ਦੇ ਪ੍ਰਵਾਹ ਵਿਚ ਨਾਲ ਜੁੜ ਗਏ। ਭਿਲਾਈ ਦੇ ਇਲਾਕੇ ਵਿਚ ਭਿਲਾਈ ਸਟੀਲ ਪਲਾਟ ਦੇ ਕੁਆਟਰਾਂ ਤੋਂ ਸ਼ੁਰੂ ਭਜਨ ਬੰਦਗੀ, ਸਤਿਸੰਗ ਅਤੇ ਲੋਕ ਭਲਾਈ ਦੀ ਇਕ ਲਹਿਰ ਬਣ ਗਈ। 1962-1972 ਵਿਚ ਬਾਰਡਰ ਰੋਡਜ਼ ਭੂਟਾਨ ਵਿਖੇ ਸੜਕਾਂ ਦੇ ਨਿਰਮਾਣ ਕਾਰਜ ਵਿਚ ਨੌਕਰੀ ਕਰਦਿਆਂ ਵੀ ਅਨੇਕਾਂ ਕਰਮਚਾਰੀਆਂ ਨੂੰ ਗੁਰਬਾਣੀ ਤੇ ਗੁਰ ਉਪਦੇਸ਼ ਨਾਲ ਜੋੜਿਆ। 1975 ਵਿਚ ਐਮਰਜੈਂਸੀ ਦੌਰਾਨ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਸੰਤ ਹਰਨਾਮ ਸਿੰਘ ਰਾਮਪੁਰ ਖੇੜਾ ਵਾਲਿਆਂ ਨਾਲ ਮਿਲ ਕੇ 37 ਨਗਰ ਕੀਰਤਨ ਸਜਾਏ। ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੇ ਪ੍ਰਵਾਹ ਚਲਾਏ। ਆਪ ਇਕ ਧਾਰਮਿਕ ਵਕਤਾ ਦੇ ਨਾਲ-ਨਾਲ ਕਵੀ ਵੀ ਸਨ। ਕੱਲ੍ਹ 28 ਅਕਤੂਬਰ ਦਿਨ ਬੁੱਧਵਾਰ ਨੂੰ ਡੇਰਾ ਸੰਤ ਕਰਤਾਰ ਸਿੰਘ ਬਰਿਆਰਾਂ ਵਾਲੇ ਪਿੰਡ ਬਰਿਆਰ ਨੇੜੇ ਘੁਮਾਣ ਵਿਖੇ ਉਨ੍ਹਾਂ ਦੀ ਯਾਦ ’ਚ ਹੋ ਰਹੇ ਸਮਾਗਮ ’ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕਥਾ-ਕੀਰਤਨ ਦਾ ਪ੍ਰਵਾਹ ਚੱਲੇਗਾ। -ਬੰਮਰਾਹ
Ad Position 22
No active advertisement
ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਬੈਡਮਿੰਟਨ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ:- ਏ.ਐਸ.ਆਈ. ਪ੍ਰਭਜੋਤ ਸਿੰਘ ਦਾਨਿਆਂਵਾਲੀ
Ad Position 24