27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਦੁਕਾਨਾਂ ਅੱਗੇ ਮੁਨਿਆਦ ਪੁੱਗ ਚੁੱਕੇ ਰੁੱਖ ਲੋਕਾਂ ਦਾ ਕਰ ਰਹੇ ਨੁਕਸਾਨ

ਗੁਰਦਾਸਪੁਰ, 26 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਪੰਡੋਰੀ ਰੋਡ ਤੇ ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਦੁਕਾਨਾਂ ਅੱਗੇ ਮੁਨਿਆਦ ਪੁੱਗ ਚੁੱਕੇ ਸਫੈਦੇ ਦੇ ਰੁੱਖ ਲੰਬੇ ਸਮੇਂ ਤੋਂ ਹਨ ਤੇ ਜਦੋਂ ਭਾਰੀ ਮੀਂਹ ਆਉਂਦਾ ਹੈ ਤਾਂ ਦੁਕਾਨਦਾਰਾਂ ਤੇ ਲੋਕਾਂ ਦੇ ਘਰਾਂ ਦਾ ਭਾਰੀ ਨੁਕਸਾਨ ਕਰਦੇ ਹਨ। ਜਦੋਂ ਕਿ ਗੁਰਦਾਸਪੁਰ ਵਣ ਵਿਭਾਗ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਮੂਕ ਦਰਸ਼ਕ ਬਣਿਆ ਹੈ।

Ad Position 21
No active advertisement
ਗੁਰਦਾਸਪੁਰ ਤੋਂ ਪੰਡੋਰੀ ਰੋਡ ’ਤੇ ਦੁਕਾਨਾਂ ਅੱਗੇ ਲੱਗ ਮੁਨਿਆਦ ਪੁੱਗ ਚੁੱਕੇ ਰੁੱਖ। ਤਸਵੀਰ: ਅਸ਼ੋਕ ਸ਼ਰਮਾ 27-10-2026
ਗੁਰਦਾਸਪੁਰ, 26 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਪੰਡੋਰੀ ਰੋਡ ਤੇ ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਦੁਕਾਨਾਂ ਅੱਗੇ ਮੁਨਿਆਦ ਪੁੱਗ ਚੁੱਕੇ ਸਫੈਦੇ ਦੇ ਰੁੱਖ ਲੰਬੇ ਸਮੇਂ ਤੋਂ ਹਨ ਤੇ ਜਦੋਂ ਭਾਰੀ ਮੀਂਹ ਆਉਂਦਾ ਹੈ ਤਾਂ ਦੁਕਾਨਦਾਰਾਂ ਤੇ ਲੋਕਾਂ ਦੇ ਘਰਾਂ ਦਾ ਭਾਰੀ ਨੁਕਸਾਨ ਕਰਦੇ ਹਨ। ਜਦੋਂ ਕਿ ਗੁਰਦਾਸਪੁਰ ਵਣ ਵਿਭਾਗ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਮੂਕ ਦਰਸ਼ਕ ਬਣਿਆ ਹੈ। ਇਸ ਸਬੰਧੀ ਦੁਕਾਨਦਾਰ ਜੋਗਿੰਦਰਪਾਲ, ਬਸੰਤ ਸਿੰਘ ਢਿਲੋਂ, ਅਸ਼ੋਕ ਕੁਮਾਰ, ਜੋਗਿੰਦਰ ਸਿੰਘ ਕੰਡਾ ਤੇ ਤਰਸੇਮ ਸਿੰਘ ਨੇ ਦੱਸਿਆ ਕਿ ਦੁਕਾਨਾਂ ਅੱਗੋਂ ਰੁੱਖ ਕਟਵਾਉਣ ਲਈ ਪਿਛਲੇ 20 ਸਾਲਾ ਤੋਂ ਮਹਿਕਮਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਫਰਿਆਦ ਕਰ ਰਹੇ ਹਨ ਤੇ ਇਸ ਵੱਲ ਕੋਈ ਗੌਰ ਨਹੀਂ ਕਰ ਰਿਹਾ। ਜਿਸ ਕਰਕੇ ਸਮੁੱਚੇ ਦੁਕਾਨਦਾਰਾਂ ਦਾ ਵਣ ਵਿਭਾਗ ਗੁਰਦਾਸਪੁਰ ਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਕੰਢੇ ਲੱਗੇ ਰੁੱਖ ਕਟਵਾਉਣ ਲਈ ਫੀਸ ਵੀ ਭਰਨ ਨੂੰ ਤਿਆਰ ਹਨ ਤੇ ਕਈ ਦੁਕਾਨਦਾਰਾਂ ਨੇ ਫੀਸ ਵੀ ਭਰੀ ਹੈ, ਫਿਰ ਵੀ ਇਸ ਦਾ ਸਥਾਈ ਹੱਲ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਹਲਕਾ ਵਿਧਾਇਕ ਤੇ ਮੰਤਰੀ ਵੀ ਗੌਰ ਨਹੀਂ ਕਰਦੇ। ਇਥੋਂ ਤੱਕ ਕਿ ਕਈ ਵਾਰ ਦੁਕਾਨਦਾਰ ਸਬੰਧਿਤ ਮੰਤਰੀ ਨੂੰ ਵੀ ਮਿਲੇ ਹਨ ਤੇ ਉਨ੍ਹਾਂ ਦੇ ਲਾਰਿਆਂ ਤੱਕ ਸੀਮਤ ਰਹਿ ਜਾਂਦੇ ਹਨ ਅਤੇ ਡੀ.ਸੀ ਵੀ ਦੁਕਾਨਾਂ ਅੱਗੋਂ ਰੁੱਖ ਕਟਵਾਉਣ ਲਈ ਅਸਫਲ ਹੋਏ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਵੱਖ ਵੱਖ ਸੜਕਾਂ ’ਤੇ ਦੁਕਾਨਾਂ ਅੱਗੇ ਲੱਗੇ ਰੁੱਖ ਕਟਵਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਲੋਕਾਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਸਮੱਸਿਆ ਦਾ ਹੱਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗਾਜੀਕੋਟ ਪੁਲ ਤੋਂ ਗੋਹਤ ਪੋਖਰ ਤੇ ਪੁਲ ਤਿੱਬੜੀ ਨਹਿਰ ਤੱਕ ਸੜਕ ਬਣਾਉਣ ਦੀ ਮੰਗ ਅਗਲੀ ਖ਼ਬਰ ਅਮਨ ਭੱਲਾ ਗਰੁੱਪ ਵਿਖੇ ‘ਤਾਰੂਫ਼-2026’ ਦੇ ਥੀਮ ਹੇਠ ਫਰੈਸ਼ਰ ਪਾਰਟੀ ਅੱਜ
Ad Position 24