ਕੈਪਟਨ ਪਰਗਨ ਸਿੰਘ ਮੰਡ ਦੇ ਅੰਤਿਮ ਸੰਸਕਾਰ ਮੌਕੇ ਨਮ ਅੱਖਾਂ ਨਾਲ ਵਿਦਾਇਗੀ
ਘੁਮਾਣ, 29 ਅਕਤੂਬਰ (ਬੰਮਰਾਹ)-ਪਿਛਲੇ ਦਿਨੀਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਅਕਾਲੀ ਆਗੂ ਹੇਮ ਸਿੰਘ ਮੰਡ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਸੀ, ਜਦੋਂ ਉਨ੍ਹਾਂ ਦੇ ਚਾਚਾ ਕੈਪਟਨ ਪਰਗਨ ਸਿੰਘ ਮੰਡ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਪਰਗਨ ਸਿੰਘ ਲੰਮਾ ਸਮਾਂ ਸੁਆਮੀ ਸਰੂਪਾ ਨੰਦ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਰਹੇ।
ਕ
ਕੈਪਟਨ ਪਰਗਨ ਸਿੰਘ ਮੰਡ
30-10-2026
ਘੁਮਾਣ, 29 ਅਕਤੂਬਰ (ਬੰਮਰਾਹ)-ਪਿਛਲੇ ਦਿਨੀਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਅਕਾਲੀ ਆਗੂ ਹੇਮ ਸਿੰਘ ਮੰਡ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਸੀ, ਜਦੋਂ ਉਨ੍ਹਾਂ ਦੇ ਚਾਚਾ ਕੈਪਟਨ ਪਰਗਨ ਸਿੰਘ ਮੰਡ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਪਰਗਨ ਸਿੰਘ ਲੰਮਾ ਸਮਾਂ ਸੁਆਮੀ ਸਰੂਪਾ ਨੰਦ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪੁੱਤਰ ਗੁਰਬਾਜ ਸਿੰਘ ਆਸਟਰੇਲੀਆ ਦੇ ਵਾਪਸ ਪਰਤਣ ਮੌਕੇ ਪਿੰਡ ਮੰਡ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਵਲੋਂ ਦਿੱਤੀ ਗਈ। ਫੌਜ ਵਿਚੋਂ ਸੇਵਾ ਮੁਕਤ ਹੋਏ ਕੈਪਟਨ ਪਰਗਨ ਸਿੰਘ ਨੂੰ ਫੌਜ ਦੇ ਜਵਾਨਾਂ ਵਲੋਂ ਪਹੁੰਚ ਕੇ ਸਲਾਮੀ ਦਿੱਤੀ ਗਈ। ਇਸ ਦੁੱਖ ਦੀ ਘੜੀ ਵਿਚ ਪਹੁੰਚੇ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਵਾਮੀ ਸਰੂਪਾ ਨੰਦ ਸਪੋਰਟਸ ਕਲੱਬ ਦੇ ਸਮੁੱਚੇ ਮੈਂਬਰਾਂ ਅਤੇ ਸੁਆਮੀ ਗੁਰਬਖਸ਼ ਦੇਵੀ ਵਲੋਂ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਰਾਜਨਬੀਰ ਸਿੰਘ ਘੁਮਾਣ, ਕੁਲਵੰਤ ਸਿੰਘ ਚੀਮਾ, ਹੇਮ ਸਿੰਘ ਮੰਡ, ਸੰਤੋਖ ਸਿੰਘ ਹੀਰਾ ਮੰਡ, ਮੇਜਰ ਸਿੰਘ, ਪਾਲਾ ਸਿੰਘ, ਤਰਸੇਮ ਸਿੰਘ ਨੰਬਰਦਾਰ, ਸ਼ਿਵਦੇਵ ਸਿੰਘ ਦੇਬੀ, ਬਲਜਿੰਦਰ ਸਿੰਘ ਲਾਡੀ ਗਰੀਸ, ਸੁਖਰਾਜ ਸਿੰਘ, ਵਕਤ ਸਿੰਘ ਕੈਨੇਡਾ, ਸਤਨਾਮ ਸਿੰਘ ਹੈੱਡਮਾਸਟਰ, ਸੰਤੋਖ ਸਿੰਘ, ਦਲਜੀਤ ਸਿੰਘ, ਦਲਜੀਤ ਸਿੰਘ ਜੀਤਾ, ਸਵਰਨ ਸਿੰਘ ਮੰਡ, ਦਲਬੀਰ ਸਿੰਘ ਮਾਸਟਰ, ਦਲੀਪ ਸਿੰਘ ਏਐਸਆਈ, ਜੋਤ ਕੈਨੇਡਾ, ਸੂਬੇਦਾਰ ਗੁਰਮੀਤ ਸਿੰਘ, ਪ੍ਰਭਜੋਤ ਸਿੰਘ, ਸਿਮਰਨ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ, ਲਛਮਣ ਸਿੰਘ, ਮਹਿੰਦਰ ਸਿੰਘ ਮੰਡ, ਕੁਲਦੀਪ ਸਿੰਘ ਫੌਜੀ, ਸੁਖਦੀਪ ਸਿੰਘ, ਗੁਰਇਕਬਾਲ ਸਿੰਘ, ਬਿਕਰਮਜੀਤ ਸਿੰਘ, ਬਲਦੇਵ ਸਿੰਘ, ਜਸਬੀਰ ਸਿੰਘ ਜੇ.ਈ., ਬਲਜਿੰਦਰ ਸਿੰਘ ਪੰਚ, ਲਖਵਿੰਦਰ ਸਿੰਘ ਯੂਐਸਏ, ਜਗੀਰ ਸਿੰਘ, ਕੈਪਟਨ ਸਿੰਘ, ਮਨਜੀਤ ਸਿੰਘ ਬਿੱਟੂ ਆਦਿ ਹਾਜ਼ਰ ਸਨ।