30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਇੰਗਲਿਸ਼ ਪਲਾਨਟ ਹੁਣ ਨਿਊਜ਼ੀਲੈਂਡ ਦੇ ਬਿਜ਼ਨੈੱਸ ਟੂਰਿਸਟ ਵੀਜ਼ੇ ਲਗਵਾ ਰਿਹੈ : ਐਮ.ਡੀ. ਜਤਿੰਦਰ ਸਿੰਘ ਰੰਧਾਵਾ ਯੂ.ਕੇ. ਜਾਣ ਦਾ ਵੀ ਸੁਨਹਿਰੀ ਮੌਕਾ

ਬਟਾਲਾ, 29 ਅਕਤੂਬਰ (ਸਤਿੰਦਰ ਸਿੰਘ)-ਈ. ਐਸ.

Ad Position 21
No active advertisement
ਅਜੀਤ ਡੈਸਕ 30-10-2026
ਬਟਾਲਾ, 29 ਅਕਤੂਬਰ (ਸਤਿੰਦਰ ਸਿੰਘ)-ਈ.ਐਸ.ਐਚ. ਇੰਗਲਿਸ਼ ਪਲੈਨਟ, ਜਲੰਧਰ ਰੋਡ ਰਾਈਫਿਲ-18 ਰੈਸਟੋਰੈਂਟ ਦੇ ਉਪਰ ਪਹਿਲੀ ਮੰਜ਼ਿਲ ਸਾਹਮਣੇ ਚਿੱਟੀ ਗਰਾਊਂਡ ਬਟਾਲਾ ਜਿਥੇ ਪਹਿਲਾਂ ਵਿਦਿਆਰਥੀਆਂ ਦੇ ਵੱਖ-ਵੱਖ ਦੇਸ਼ਾਂ ਲਈ ਸਟੱਡੀ ਵੀਜ਼ੇ ਲਗਵਾ ਕੇ ਉਨ੍ਹਾਂ ਦਾ ਭਵਿੱਖ ਰੁਸ਼ਨਾ ਰਿਹਾ ਹੈ, ਹੁਣ ਇੰਗਲਿਸ਼ ਪਲੈਨਟ ਵਲੋਂ ਨੌਜਵਾਨਾਂ ਦੀ ਮੰਗ ’ਤੇ ਨਿਊਜ਼ੀਲੈਂਡ ਦੇ ਬਿਜ਼ਨਸ ਟੂਰਿਸਟ ਵੀਜ਼ੇ ਲਗਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਡੀ ਸੰਸਥਾ ਨੌਜਵਾਨ ਲੜਕੇ-ਲੜਕੀਆਂ ਦਾ ਭਵਿੱਖ ਬਣਾ ਰਹੀ ਹੈ ਤੇ ਹੁਣ ਨੌਜਵਾਨਾਂ ਲਈ ਆਪਣੇ ਭਵਿੱਖ ਨੂੰ ਬਹੁਤ ਹੀ ਸੁਨਹਿਰੀ ਬਣਾਉਣ ਲਈ ਬਿਹਤਰ ਮੌਕਾ ਹੈ, ਇਸ ਲਈ ਉਨ੍ਹਾਂ ਵਲੋਂ ਨਿਊਜ਼ੀਲੈਂਡ ਦੇ ਬਿਜ਼ਨਸ ਟੂਰਿਸਟ ਵੀਜ਼ੇ ਲਗਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਉੱਥੇ ਜਾ ਕੇ ਆਪਣੇ ਇਸ ਵੀਜ਼ੇ ਨੂੰ ਪੜ੍ਹਾਈ ਜਾਂ ਵਰਕ ਵੀਜ਼ੇ ਵਿਚ ਤਬਦੀਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ 15 ਤੋਂ 20 ਦਿਨ ਦੇ ਅੰਦਰ-ਅੰਦਰ ਨਿਊੁਜ਼ੀਲੈਂਡ ਜਾਣ ਦੇ ਚਾਹਵਾਨਾਂ ਨੂੰ ਪਹੁੰਚਾਵਾਂਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਯੂ.ਕੇ. ਦੇ ਵੀ ਬਿਜ਼ਨਸ ਟੂਰਿਸਟ ਵੀਜ਼ੇ ਲਗਵਾ ਕੇ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਆਪਣੀਆਂ ਵਧੀਆ ਸੇਵਾਵਾਂ ਸਦਕਾ ਇੰਗਲਿਸ਼ ਪਲਾਨਟ ਅੱਜ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਵਿਚ ਲਈ ਜਾਵੇਗੀ। ਐਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਨੌਜਵਾਨ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਉਹ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਐਕਸੈਲਸ਼ੀਅਰ ਸਕੂਲ ਬਿਜਲੀਵਾਲ ’ਚ ਕਰਵਾ ਚੌਥ ਦੇ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਕੈਪਟਨ ਪਰਗਨ ਸਿੰਘ ਮੰਡ ਦੇ ਅੰਤਿਮ ਸੰਸਕਾਰ ਮੌਕੇ ਨਮ ਅੱਖਾਂ ਨਾਲ ਵਿਦਾਇਗੀ
Ad Position 24