ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਉਤਸ਼ਾਹ ਨਾਲ ਮਨਾਇਆ
ਧਿਆਨਪੁਰ, 29 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਬੜੇ ਹੀ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਸਮੇਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਹਾਰ-ਸ਼ਿੰਗਾਰ ਤੇ ਸੋਹਣੇ ਕੱਪੜੇ ਪਾ ਕੇ ਸੁਹਾਗਣਾਂ ਬਹੁਤ ਹੀ ਖੁਸ਼ ਦਿਖਾਈ ਦੇ ਰਹੀਆਂ ਸਨ।
ਧਿਆਨਪੁਰ, 29 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਬੜੇ ਹੀ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਸਮੇਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਹਾਰ-ਸ਼ਿੰਗਾਰ ਤੇ ਸੋਹਣੇ ਕੱਪੜੇ ਪਾ ਕੇ ਸੁਹਾਗਣਾਂ ਬਹੁਤ ਹੀ ਖੁਸ਼ ਦਿਖਾਈ ਦੇ ਰਹੀਆਂ ਸਨ। ਹਿੰਦੂ ਧਰਮ ਦੇ ਰੀਤੀ ਰਿਵਾਜਾਂ ਵਿਚ ਪੁਰਾਤਨ ਸਮੇਂ ਤੋਂ ਸੁਹਾਗਣਾਂ ਦੀ ਜ਼ਿੰਦਗੀ ਵਿਚ ਇਸ ਤਿਉਹਾਰ ਦਾ ਬਹੁਤ ਹੀ ਮਹੱਤਵ ਹੈ। ਸੁਹਾਗਣਾਂ ਸਾਰਾ ਦਿਨ ਭੁੱਖੇ-ਭਾਣੇ ਰਹਿ ਕੇ ਆਪਣੇ ਪਤੀ ਦੀ ਲੰਮੀ ਉਮਰ ਦੀਆਂ ਅਰਦਾਸਾਂ ਕਰਦੀਆਂ ਹਨ। ਸੂਰਜ ਢਲਣ ਤੋਂ ਪਹਿਲਾਂ ਆਪਣੀਆਂ ਸੁੰਦਰ ਰੂਪ ਵਿਚ ਸਜਾਈਆਂ ਥਾਲੀਆਂ ’ਚ ਵੱਖ-ਵੱਖ ਤਰ੍ਹਾਂ ਦੇ ਫਲ ਤੇ ਪੂਜਾ ਦਾ ਸਾਮਾਨ ਲੈ ਥਾਲੀਆਂ ਦਾ ਵਟਾਂਦਰਾ ਕਰਕੇ ਸੁਹਾਗ ਦੇ ਗੀਤ ਗਾਉਂਦੀਆਂ ਹਨ। ਇਸ ਤੋਂ ਬਾਅਦ ਸਾਰੀਆਂ ਇਕੱਠੀਆਂ ਹੋ ਕੇ ਕਰਵਾ ਚੌਥ ਦੀ ਕਥਾ ਸੁਣ ਕੇ ਸਿੱਖਿਆ ਲੈਂਦੀਆਂ ਹਨ। ਇਸੇ ਤਹਿਤ ਇਹ ਤਿਉਹਾਰ ਧਿਆਨਪੁਰ ਤੇ ਆਸ-ਪਾਸ ਦੇ ਇਲਾਕੇ ਦੀਆਂ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਮਨਾਇਆ।