ਦੂਨ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ਟੀਮ ਨੇ ਇੰਟਰ-ਸਕੂਲ ਕ੍ਰਿਕਟ ਟੂਰਨਾਮੈਂਟ ’ਚ ਮਾਰੀ ਬਾਜ਼ੀ
ਗੁਰਦਾਸਪੁਰ, 6 ਨਵੰਬਰ (ਚੱਕਰਾਜਾ)- ਦੂਨ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ਟੀਮ ਨੇ ਪਹਿਲੇ ਇੰਟਰ-ਸਕੂਲ ਕ੍ਰਿਕਟ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਹ ਟੂਰਨਾਮੈਂਟ 2 ਤੋਂ 5 ਨਵੰਬਰ 2026 ਤੱਕ ਜੀ.
ਗੁਰਦਾਸਪੁਰ, 6 ਨਵੰਬਰ (ਚੱਕਰਾਜਾ)- ਦੂਨ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ਟੀਮ ਨੇ ਪਹਿਲੇ ਇੰਟਰ-ਸਕੂਲ ਕ੍ਰਿਕਟ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਹ ਟੂਰਨਾਮੈਂਟ 2 ਤੋਂ 5 ਨਵੰਬਰ 2026 ਤੱਕ ਜੀ.ਪੀ.ਐੱਸ. ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਸਕੂਲ ਦੇ ਖਿਡਾਰੀਆਂ ਨੇ ਆਪਣੀ ਬਿਹਤਰੀਨ ਖੇਡ, ਅਨੁਸ਼ਾਸਨ, ਮਿਹਨਤ ਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਅਕਤੀਗਤ ਪ੍ਰਾਪਤੀਆਂ ’ਚ ਜਮਾਤ ਬਾਰ੍ਹਵੀਂ ਦੇ ਹਰਕੀਰਤ ਸਿੰਘ ਨੇ ਫਾਈਨਲ ਮੈਚ ਵਿਚ ਮੈਨ ਆਫ਼ ਦ ਮੈਚ ਅਤੇ ਬੈੱਸਟ ਬੈਟਸਮੈਨ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਸੈਮੀਫਾਈਨਲ ਵਿਚ ਵੀ ਉਸ ਨੇ ਮੈਨ ਆਫ਼ ਦ ਮੈਚ, ਬੈੱਸਟ ਬੈਟਸਮੈਨ ਤੇ ਬੈੱਸਟ ਬੌਲਰ ਦੇ ਖਿਤਾਬ ਆਪਣੇ ਨਾਮ ਕੀਤੇ। ਜਮਾਤ ਦਸਵੀਂ ਦੇ ਗਗਨਪ੍ਰੀਤ ਸਿੰਘ ਨੇ ਨਾਕਆਊਟ ਮੈਚ ਵਿਚ ਮੈਨ ਆਫ਼ ਦ ਮੈਚ ਅਤੇ ਬੈਸਟ ਬੈਟਸਮੈਨ ਦਾ ਸਨਮਾਨ ਪ੍ਰਾਪਤ ਕੀਤਾ ਜਦਕਿ ਜਮਾਤ ਸੱਤਵੀਂ ਦੇ ਮਹਿਤਾਬ ਸਿੰਘ ਨੇ ਬੈਸਟ ਬੌਲਰ ਦਾ ਖਿਤਾਬ ਜਿੱਤਿਆ। ਜੇਤੂ ਟੀਮ ’ਚ ਹਰਕੀਰਤ ਸਿੰਘ, ਗਗਨਪ੍ਰੀਤ ਸਿੰਘ, ਨਵਰੂਪ ਸਿੰਘ, ਲਕਸ਼ਿਤ, ਕੇਸ਼ਵ ਕੁਮਾਰ, ਵਸਮੀਤ ਸਿੰਘ, ਸਤਿਆ ਪ੍ਰਕਾਸ਼, ਜਸਕੀਰਤ ਸਿੰਘ, ਆਦਿੱਤਿਆ ਮਹਾਜਨ, ਰੂਬਲ, ਜੋਬਨਪ੍ਰੀਤ ਸਿੰਘ, ਮਹਿਤਾਬ ਸਿੰਘ ਤੇ ਰਿਆਨ ਸ਼ਰਮਾ ਸ਼ਾਮਲ ਸਨ। ਟੀਮ ਦੇ ਕੋਚ ਅਮਰਦੀਪ ਅੱਤਰੀ ਨੇ ਖਿਡਾਰੀਆਂ ਨੂੰ ਬਿਹਤਰੀਨ ਸਿਖਲਾਈ ਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਸਕੂਲ ਦੇ ਡਾਇਰੈਕਟਰ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਊਸ਼ਾ ਸ਼ਰਮਾ ਨੇ ਜੇਤੂ ਟੀਮ ਤੇ ਕੋਚ ਨੂੰ ਵਧਾਈ ਦਿੱਤੀ।