07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੁਆਮੀ ਸਰੂਪਾ ਨੰਦ ਦੀ ਯਾਦ ’ਚ 43ਵੀਂ ਬਰਸੀ ਡੇਰਾ ਨਵਾਂ ਬੱਲੜਵਾਲ ਵਿਖੇ 14 ਨੂੰ

ਘੁਮਾਣ, 6 ਨਵੰਬਰ (ਬੰਮਰਾਹ)- ਮਹਾਨ ਤਪਸਵੀ ਸੁਆਮੀ ਸਰੂਪਾ ਨੰਦ ਦੀ ਯਾਦ ਨੂੰ ਸਮਰਪਿਤ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬੱਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ। ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਬਰਸੀ ਨੂੰ ਸਮਰਪਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Ad Position 21
No active advertisement
ਸੁਆਮੀ ਸਰੂਪਾ ਨੰਦ 07-11-2026
ਘੁਮਾਣ, 6 ਨਵੰਬਰ (ਬੰਮਰਾਹ)- ਮਹਾਨ ਤਪਸਵੀ ਸੁਆਮੀ ਸਰੂਪਾ ਨੰਦ ਦੀ ਯਾਦ ਨੂੰ ਸਮਰਪਿਤ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬੱਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ। ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਬਰਸੀ ਨੂੰ ਸਮਰਪਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਖੰਡ ਪਾਠ ਦੀਆਂ ਲੜੀਆਂ ਆਰੰਭ ਹੋਣਗੀਆਂ। 51 ਅਖੰਡ ਪਾਠ ਦੀ ਲੜੀ ਦੇ ਭੋਗ 14 ਨਵੰਬਰ ਨੂੰ ਪੈਣਗੇ। ਉਪਰੰਤ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸੰਤ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ, ਭਾਈ ਰਣਜੀਤ ਸਿੰਘ ਬੱਲੜਵਾਲ ਵਾਲੇ, ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਨਿਰਮਲ ਸਿੰਘ ਨਿਮਾ ਪਹੁੰਚ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ। 13 ਨਵੰਬਰ ਨੂੰ 60 ਕਿਲੋ ਭਾਰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਫਾਈਨਲ ਮੁਕਾਬਲਾ 14 ਨੂੰ ਹੋਵੇਗਾ। 14 ਨਵੰਬਰ ਨੂੰ ਸੁਆਮੀ ਸਰੂਪਾ ਨੰਦ ਕਬੱਡੀ ਕੱਪ ਕਰਵਾਇਆ ਜਾਵੇਗਾ ਜਿਸ ਵਿਚ 4 ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ, ਜਿਸ ਵਿਚ ਪਹਿਲਾ ਇਨਾਮ ਡੇਢ ਲੱਖ ਤੇ ਦੂਸਰਾ ਇਨਾਮ 1 ਲੱਖ 25 ਹਜਾਰ ਦਿੱਤਾ ਜਾਵੇਗਾ। ਵਧੀਆ ਜਾਫ਼ੀ ਤੇ ਵਧੀਆ ਧਾਵੀ ਨੂੰ 51-51 ਹਜ਼ਾਰ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਇਹ ਇਨਾਮ ਲਾਡੀ ਯੂ.ਐਸ.ਏ., ਜੇ.ਪੀ. ਯੂ.ਐਸ.ਏ., ਬਨੀ ਯੂ.ਐਸ.ਏ., ਰਾਜਾ ਬੱਲੜਵਾਲ ਕੈਨੇਡਾ ਦੇ ਸਹਿਯੋਗ ਨਾਲ ਦਿੱਤੇ ਜਾਣਗੇ। 13 ਨਵੰਬਰ ਨੂੰ ਮੁਫ਼ਤ ਮੈਡੀਕਲ ਕੈਂਪ ਅਕਾਲ ਹਸਪਤਾਲ ਘੁਮਾਣ ਤੇ ਕੇਡੀ ਹਸਪਤਾਲ ਤੇ ਬਲੱਡ ਬੈਂਕ ਪਠਾਨਕੋਟ ਵਲੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਤੇ ਸਾਲਾਨਾ ਸਮਾਗਮਾਂ ਵਿਚ ਪਰਮਜੀਤ ਸਿੰਘ ਪੰਮਾ, ਦਿਲਪ੍ਰੀਤ ਸਿੰਘ, ਪ੍ਰਿੰਸ ਸੁਖਵਿੰਦਰ ਸਿੰਘ ਲਾਲੀ ਬੱਲੜਵਾਲ ਸਰਪੰਚ ਵਲੋਂ ਮੁੱਖ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰਮਿੰਦਰ ਸਿੰਘ ਡਾਲੀ, ਮਨਪ੍ਰੀਤ ਸਿੰਘ ਹੈਪੀ, ਭੁਪਿੰਦਰ ਸਿੰਘ ਜੋਤੀ, ਦਮਨਪ੍ਰੀਤ ਸਿੰਘ ਪਿੰਟੂ, ਹਰਜੋਤ ਸਿੰਘ ਰੋਹਿਤ, ਜਸ਼ਨਪ੍ਰੀਤ ਸਿੰਘ ਜਸ਼ਨ, ਰਘਬੀਰ ਸਿੰਘ ਗਿੱਲਜੀਆਂ, ਮਨਪ੍ਰੀਤ ਸਿੰਘ ਰਵੀ, ਗਗਨਪ੍ਰੀਤ ਸਿੰਘ ਗਗਨ, ਬਲਵੰਤ ਸਿੰਘ ਜੁਗਨੂ, ਆਕਾਸ਼ਦੀਪ ਸਿੰਘ ਤੇ ਮਨਵਿੰਦਰ ਸਿੰਘ ਮਿੰਟੂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ। ਇਸ ਮੌਕੇ ਬਾਬਾ ਕ੍ਰਿਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪ੍ਰੇਮ ਦਾਸ, ਬਾਬਾ ਸੁਖਦੇਵ ਮੁਨੀ ਤੋਂ ਇਲਾਵਾ ਕਲੱਬ ਪ੍ਰਧਾਨ ਤਰਸੇਮ ਸਿੰਘ, ਮੀਤ ਪ੍ਰਧਾਨ ਲਾਲ ਸਿੰਘ, ਜਨਰਲ ਸਕੱਤਰ ਗੋਬਿੰਦਰ ਸਿੰਘ ਤੇ ਖਜ਼ਾਨਚੀ ਮਾਸਟਰ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਸੁਲੱਖਣ ਸਿੰਘ ਦੇ ਸਪੁੱਤਰ ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸਨੋਬਰ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰ... ਅਗਲੀ ਖ਼ਬਰ ਦੂਸਰੀ ਬਰਸੀ ’ਤੇ ਵਿਸ਼ੇਸ਼ : ਰਜਿੰਦਰ ਕੁਮਾਰ ਪੱਪੂ ਜੈਂਤੀਪੁਰ
Ad Position 24