17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਜ਼ਿਲ੍ਹਾ ਬਣਾਉਣ ਦੀ ਮੰਗ ਨੂੂੰ ਲੈ ਕੇ ਬਟਾਲਾ ਦੇ ਵਕੀਲਾਂ ਕੀਤਾ ਹਾਈਵੇ ਜਾਮ

ਬਟਾਲਾ, 17 ਨਵੰਬਰ (ਹਰਦੇਵ ਸਿੰਘ ਸੰਧੂ)- ਪਿਛਲੇ ਲੰਮੇ ਸਮੇਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਬਟਾਲਾ ਦੇ ਵਕੀਲਾਂ ਵਲੋਂ ਭੁੱਖ ਹੜਤਾਲਾਂ ਤੇ ਰੋਸ ਧਰਨੇ ਲਗਾ ਕੇ ਆਪਣੀ ਦਫ਼ਤਰੀ ਕੰਮ ਬੰਦ ਰੱਖ ਕੇ ਆਪਣਾ ਪੱਖ ਰੱਖਦੇ ਆ ਰਹੇ ਹਨ। ਜਿਸ ਦੇ ਚਲਦਿਆ ਅੱਜ ਬਟਾਲਾ ਬਾਰ ਐਸੋਸੀਏਸ਼ਨ ਦੇ ਸਮੁੱਚੇ ਵਕੀਲ ਭਾਈ ਚਾਰੇ ਵਲੋਂ ਭਰਵਾਂ ਰੋਸ ਮੁਜਾਹਰਾ ਕਰਦਿਆਂ ਅੰਮ੍ਰਿਤਸਰ-ਪਠਾਨਕੋਟ ਹਾਈਵੇ ’ਤੇ ਪਹੁੰਚ ਕੇ ਚੱਕਾ ਜਾਮ ਕੀਤਾ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 18-11-2026
ਬਟਾਲਾ, 17 ਨਵੰਬਰ (ਹਰਦੇਵ ਸਿੰਘ ਸੰਧੂ)- ਪਿਛਲੇ ਲੰਮੇ ਸਮੇਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਬਟਾਲਾ ਦੇ ਵਕੀਲਾਂ ਵਲੋਂ ਭੁੱਖ ਹੜਤਾਲਾਂ ਤੇ ਰੋਸ ਧਰਨੇ ਲਗਾ ਕੇ ਆਪਣੀ ਦਫ਼ਤਰੀ ਕੰਮ ਬੰਦ ਰੱਖ ਕੇ ਆਪਣਾ ਪੱਖ ਰੱਖਦੇ ਆ ਰਹੇ ਹਨ। ਜਿਸ ਦੇ ਚਲਦਿਆ ਅੱਜ ਬਟਾਲਾ ਬਾਰ ਐਸੋਸੀਏਸ਼ਨ ਦੇ ਸਮੁੱਚੇ ਵਕੀਲ ਭਾਈ ਚਾਰੇ ਵਲੋਂ ਭਰਵਾਂ ਰੋਸ ਮੁਜਾਹਰਾ ਕਰਦਿਆਂ ਅੰਮ੍ਰਿਤਸਰ-ਪਠਾਨਕੋਟ ਹਾਈਵੇ ’ਤੇ ਪਹੁੰਚ ਕੇ ਚੱਕਾ ਜਾਮ ਕੀਤਾ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਬਾਰੇ ਬਾਰ ਐਸੋਸੀਏਸ਼ਨ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਪੂਰਾ ਨਾ ਕਰਨ ਦੇ ਰੋਸ਼ ਵਜੋਂ ਅੱਜ ਥੋੜਾ ਸਮਾਂ ਚੱਕਾ ਜਾਮ ਕੀਤਾ ਹੈ ਉਨ੍ਹਾਂ ਕਿਹਾ ਕਿ ਮੰਗ ਪੂਰੀ ਹੋਣ ਤੱਕ ਇਹ ਰੋਸ ਪ੍ਰਦਰਸ਼ਨ ਹਰ ਰੋਜ ਕੀਤਾ ਜਾਵੇਗਾ। ਵਕੀਲਾਂ ਨੇ ਕਿਹਾ ਕਿ ਅਸੀਂ 30-35 ਸਾਲਾਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰਦੇ ਆ ਰਹੇ ਹਾਂ ਪਰ ਕਿਸੇ ਵੀ ਸਰਕਾਰ ਵਲੋਂ ਸਾਡੀ ਇਸ ਮੰਗ ਵੱਲ ਧਿਆਨ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਬਟਾਲਾ ਬਨਣ ਦੀਆਂ ਸਾਰੀ ਸ਼ਰਤਾਂ ਪੂਰੀਆਂ ਕਰਦਾ ਹੈ। ਸਮੁੱਚੇ ਵਕੀਲਾਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਟਾਲਾ ਜਲਦੀ ਤੋਂ ਜਲਦੀ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਵਕੀਲ ਮਨਜੀਤ ਸਿੰਘ ਜਨਰਲ ਸਕੱਤਰ, ਐਚ.ਐਸ. ਮਾਂਗਟ, ਗੁਰਦੀਪ ਸਿੰਘ, ਸ਼ਰਨਜੀਤ ਸਿੰਘ ਬੇਦੀ, ਰੋਹਿਤ ਰਾਣਾ, ਪਰਮੀਤ ਸਿੰਘ ਬੇਦੀ, ਅਵਤਾਰ ਸਿੰਘ ਅਬਰੋਲ, ਭਰਤ ਅਗਰਵਾਲ, ਜਸਵਿੰਦਰ ਸਿੰਘ ਢਿੱਲੋਂ, ਰਘਬੀਰ ਸਿੰਘ ਬਾਜਵਾ, ਸਚਿਨ ਤਰਗੋਤਰਾ, ਜਗਜੀਤ ਸਿੰਘ ਚਾਚੋਵਾਲੀ, ਮੁਨੀਸ਼ ਵੈਦ, ਪੰਕਜ ਵੈਦ, ਗੋਰਵ ਕਾਲੀਆ, ਪ੍ਰਭਜੋਤ ਸਿੰਘ, ਤਰਸੇਮ ਸਿੰਘ ਲਾਲੀ, ਇੰਦਰਜੀਤ ਸਿੰਘ ਲਾਲੀ, ਸੁਖਦੀਪ ਸਿੰਘ, ਨਿਤਿਨ ਕਾਲੀਆ, ਰਮਨ ਕੁਮਾਰ, ਰਾਜੇਸ਼ ਮਹੰਤ, ਸੁਖਜਿੰਦਰ ਸਿੰਘ ਰੰਧਾਵਾ, ਐਸ.ਐਸ. ਸੂਰੀ, ਰਣਜੀਤ ਸਿੰਘ ਬਾਜਵਾ, ਕਮਲਜੀਤ ਸਿੰਘ ਰੰਧਾਵਾ, ਨਵਦੀਪ ਸਿਘ, ਨਵਜੋਤ ਕੌਰ, ਰਘਬਰੀ ਸਿੰਘ ਸੰਧੂ, ਨਵੀਨ ਗੁਪਤਾ, ਐਸ.ਐਸ.ਚਾਹਲ, ਅਭਿਨਵ ਸ਼ਰਮਾ, ਹਰਮਨ ਗਿੱਲ, ਇੰਦਰਜੀਤ ਵੈਦ, ਬਲਦੇਵ ਸਿੰਘ, ਨਗਿੰਦਰ ਸਿੰਘ ਬੇਦੀ, ਚੰਦਰ ਕਾਂਤ ਮਹਾਜਨ, ਆਰ.ਐਸ. ਸਾਰੰਗਲ, ਗੌਰਵ ਚੋਪੜਾ, ਅਮਿਤ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨਾਲ ਜ਼ਿਲ੍ਹਾ ਪ੍ਰਧਾਨ ਘੁੰਮਣ ਅਤੇ ਸਾਬਕਾ ਚੇਅਰਮੈਨ ਚੀਮਾ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਮਿਡ - ਡੇ - ਮੀਲ ’ ਚ ਘਟੀਆ ਮਿਆਰ ਦਾ ਰਾਸ਼ਨ ਆਉਣ ਕਰਕੇ ਬੱਚਿਆਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ
Ad Position 24