19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਜੀਆ ਲਾਲ ਮਿੱਤਲ ਸਕੂਲ ਵਿਖੇ ਵਿਸ਼ੇਸ਼ ਪ੍ਰੇਰਨਾਦਾਇਕ ਤੇ ਕਰੀਅਰ ਖੋਜ ਸੈਸ਼ਨ ਕਰਵਾਇਆ

ਗੁਰਦਾਸਪੁਰ, 18 ਨਵੰਬਰ (ਚੱਕਰਾਜਾ)- ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਵਲੋਂ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਤੇ ਕਰੀਅਰ ਮਾਰਗ ਵੱਲ ਸੇਧਿਤ ਕਰਨ ਲਈ ਜੀਆ ਲਾਲ ਮਿੱਤਲ ਡੀ. ਏ.

Ad Position 21
No active advertisement
ਅਜੀਤ ਡੈਸਕ 19-11-2026
ਗੁਰਦਾਸਪੁਰ, 18 ਨਵੰਬਰ (ਚੱਕਰਾਜਾ)- ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਵਲੋਂ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਤੇ ਕਰੀਅਰ ਮਾਰਗ ਵੱਲ ਸੇਧਿਤ ਕਰਨ ਲਈ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਵਿਸ਼ੇਸ਼ ਪ੍ਰੇਰਣਾਦਾਇਕ ਤੇ ਕਰੀਅਰ ਖੋਜ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਬੁਲਾਰੇ ਤੇ ਆਈ.ਆਈ.ਟੀ. ਰੁੜਕੀ ਦੇ ਸਾਬਕਾ ਵਿਦਿਆਰਥੀ ਤੇ ਬੁਲਾਰੇ ਰਾਕੇਸ਼ ਭਾਟੀਆ ਤੇ ਐਸ.ਬੀ. ਨਾਇਰ (ਪ੍ਰਧਾਨ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ) ਵਿਸ਼ੇਸ਼ ਮਹਿਮਾਨ ਸਨ । ਇਸ ਮੌਕੇ ਵੱਖ-ਵੱਖ ਸਕੂਲਾਂ ਕਲਗੀਧਰ ਸਕੂਲ, ਸੇਂਟ ਕਬੀਰ ਪਬਲਿਕ ਸਕੂਲ, ਦੋਆਬਾ ਪਬਲਿਕ ਸਕੂਲ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬੀ.ਐਚ.ਐਸ. ਮਿਲੇਨੀਅਮ ਸਕੂਲ, ਇੰਡੀਅਨ ਹੈਰੀਟੇਜ ਪਬਲਿਕ ਸਕੂਲ, ਸ਼ਬਦ ਪ੍ਰਗਾਸ ਅਕੈਡਮੀ, ਜੇ.ਯੂ.ਐਸ.ਐਸ. ਇੰਟਰਨੈਸ਼ਨਲ ਸਕੂਲ ਤੇ ਦੂਨ ਇੰਟਰਨੈਸ਼ਨਲ ਸਕੂਲ ਦੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਰਾਕੇਸ਼ ਭਾਟੀਆ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਆਪਣੀ ਪ੍ਰਤਿਭਾ ਨੂੰ ਪਹਿਚਾਨਣ ਤੇ ਜੀਵਨ ਵਿਚ ਸਫਲਤਾ ਲਈ ਸਪੱਸ਼ਟ ਟੀਚੇ ਨਿਰਧਾਰਤ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਪ੍ਰਸ਼ਨ-ਜਵਾਬ ਸੈਸ਼ਨ ’ਚ ਆਪਣੇ ਕਰੀਅਰ ਤੇ ਭਵਿੱਖ ਬਾਰੇ ਮਹੱਤਵ ਪੂਰਨ ਸਵਾਲ ਪੁੱਛੇ। ਸਕੂਲ ਪ੍ਰਿੰਸੀਪਲ ਰਾਜੀਵ ਭਾਰਤੀ (ਸਕੱਤਰ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ) ਨੇ ਕਿਹਾ ਕਿ ਸਹੀ ਟੀਚਿਆਂ ਤੇ ਕਰੀਅਰ ਮਾਰਗਾਂ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਯੂਨੀਅਨ ਬਲਾਕ ਦੋਰਾਂਗਲਾ ਦੀ ਹੋਈ ਚੋਣ, ਕਰਮਜੀਤ ਸਿੰਘ ਦੋਰਾਂਗਲਾ ਬਣੇ ਪ੍ਰਧਾਨ ਅਗਲੀ ਖ਼ਬਰ ਅੰਤਰ-ਸਕੂਲ ਖੇਡ ਮੁਕਾਬਲਿਆਂ ’ਚ ਗੁਰੂ ਰਾਮਦਾਸ ਅਕੈਡਮੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Ad Position 24