19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਲੜਕੀ ਦੇ ਹੱਥੋ ਫੋਨ ਖੋਹ ਕੇ ਫਰਾਰ ਹੋਇਆ ਨੌਜਵਾਨ ਕਾਬੂ

ਬਟਾਲਾ, 19 ਨਵੰਬਰ (ਰਾਕੇਸ਼ ਰੇਖੀ)- ਬੱਸ ਵਿਚ ਬੈਠੀ ਲੜਕੀ ਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਦੋੜੇ ਨੌਜਵਾਨ ਨੂੰ ਬਾਅਦ ਵਿਚ ਪੁਲਿਸ ਨੇ ਕਾਬੂ ਲਿਆ। ਥਾਣਾ ਕਾਦੀਆਂ ਦੇ ਏ.

Ad Position 21
No active advertisement
ਅਜੀਤ ਡੈਸਕ 20-11-2026
ਬਟਾਲਾ, 19 ਨਵੰਬਰ (ਰਾਕੇਸ਼ ਰੇਖੀ)- ਬੱਸ ਵਿਚ ਬੈਠੀ ਲੜਕੀ ਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਦੋੜੇ ਨੌਜਵਾਨ ਨੂੰ ਬਾਅਦ ਵਿਚ ਪੁਲਿਸ ਨੇ ਕਾਬੂ ਲਿਆ। ਥਾਣਾ ਕਾਦੀਆਂ ਦੇ ਏ.ਐਸ.ਆਈ. ਮੰਗਲ ਸਿੰਘ ਨੇ ਦੱਸਿਆ ਕਿ ਕਾਦੀਆਂ ਦੇ ਮਹੁੱਲਾ ਭਗਤਪੁਰਾ ਦੀ ਰਹਿਣ ਵਾਲੀ ਅੰਜਲੀ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਬਟਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦੀ ਹੈ। ਨੌਕਰੀ ਲਈ ਉਹ ਰੋਜ਼ਾਨਾ ਬਸ ਰਾਹੀਂ ਬਟਾਲਾ ਜਾਂਦੀ ਹੈ। ਬੀਤੇ ਦਿਨ ਸਵੇਰੇ 8 ਵਜੇ ਬਟਾਲਾ ਜਾਣ ਲਈ ਬਸ ਸਟੈਂਡ ਕਾਦੀਆਂ ਤੋਂ ਬਸ ਵਿਚ ਬੈਠੀ ਹੋਈ ਸੀ ਤੇ ਮੋਬਾਈਲ ਫੋਨ ’ਤੇ ਪਾਠ ਕਰ ਰਹੀ ਸੀ। ਜਦੋਂ ਬਸ ਬਟਾਂਲਾ ਰੋਡ ’ਤੇ ਐਸ.ਬੀ.ਆਈ. ਬੈਂਕ ਨੇੜੇ ਪਹੁੰਚੀ ਤਾਂ ਬੱਸ ਵਿਚ ਬੈਠਾ ਇਕ ਨੌਜਵਾਨ ਉਸਦੇ ਹੱਥੋਂ ਮੋਬਾਈਲ ਫੋਨ ਖੋਹ ਕੇ ਬਸ ’ਚੋਂ ਉਤਰ ਕੇ ਦੌੜ ਗਿਆ। ਅੰਜਲੀ ਨੇ ਪੁਲਿਸ ਨੂੰ ਦੱਸਿਆ ਕਿ ਫਰਾਰ ਹੋਏ ਨੌਜਵਾਨ ਨੂੰ ਉਹ ਪਹਿਲਾਂ ਤੋਂ ਜਾਣਦੀ ਹੈ। ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਇਸ਼ਾਂਤ ਉਸ ਨਾਲ ਪੜ੍ਹਦਾ ਰਿਹਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਇਸ਼ਾਂਤ ਨੂੰ ਗ੍ਰਿਫਤਾਰ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਹਲਕੇ ਦੀ ਹਰ ਮੰਗ ਨੂੰ ਗੰਭੀਰਤਾ ਨਾਲ ਸੁਣਦੇ ਹਨ : ਉਪ ਪ੍ਰਧਾਨ ਸੁਮਨ ਸੈਣੀ
Ad Position 24