21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸਿੱਖਿਆ ਵਿਭਾਗ ਨੇ ਪਹਿਲਾ ਡਿਜੀਟਲ ਨਵੀਨਤਾ ਮੇਲਾ-2026 ਕਰਵਾਇਆ

ਗੁਰਦਾਸਪੁਰ, 20 ਨਵੰਬਰ (ਚੱਕਰਾਜਾ)- ਸਿੱਖਿਆ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.)

Ad Position 21
No active advertisement
ਅਜੀਤ ਡੈਸਕ 21-11-2026
ਗੁਰਦਾਸਪੁਰ, 20 ਨਵੰਬਰ (ਚੱਕਰਾਜਾ)- ਸਿੱਖਿਆ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਡਾ: ਅਨਿਲ ਸ਼ਰਮਾ ਦੇ ਸਹਿਯੋਗ ਨਾਲ ਮਿਸ਼ਨ ਰਫ਼ਤਾਰ ਅਧੀਨ ਸਿੱਖਿਆ ਵਿਭਾਗ ਵਲੋਂ ਡਿਜੀਟਲ ਨਵੀਨਤਾ ਮੇਲਾ-2026 ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਇਸ ਮੇਲੇ ਵਿਚ ਜ਼ਿਲ੍ਹੇ ਦੇ 29 ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਤਕਨੀਕੀ ਮਾਡਲਾਂ, ਨਵੇਂ ਵਿਚਾਰਾਂ ਤੇ ਰਚਨਾਤਮਕ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਰੋਬੋਟਿਕਸ, ਬਣਾਵਟੀ ਬੁੱਧੀਮਤਾ, ਕੰਪਿਊਟਰ ਪ੍ਰੋਗਰਾਮਿੰਗ, ਕਲਾਊਡ ਤਕਨਾਲੋਜੀ, ਵਸਤੂਆਂ ਦਾ ਇੰਟਰਨੈੱਟ, ਨਵੀਨਤਾ ਤੇ ਸਮੱਸਿਆਵਾਂ ਦੇ ਹੱਲ ਅਤੇ ਤਕਨਾਲੋਜੀ ਵਰਗੇ ਵਿਸ਼ਿਆਂ ’ਤੇ ਮਾਡਲ ਪੇਸ਼ ਕੀਤੇ। ਜ਼ਿਲ੍ਹਾ ਕੋਆਰਡੀਨੇਟਰ ਵੋਕੇਸ਼ਨਲ ਪ੍ਰਦੀਪ ਕੁਮਾਰ ਅਰੋੜਾ ਤੇ ਸੰਦੀਪ ਸਿੰਘ ਡੀ.ਐਨ.ਓ ਮਿਸ਼ਨ ਰਫਤਾਰ ਨੇ ਦੱਸਿਆ ਕਿ ਪੰਜਾਬ ਰਾਜ ਦੇ ਬਣਾਵਟੀ ਬੁੱਧੀਮਤਾ ਸਬੰਧੀ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ: ਅਨਿਲ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋ ਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਸੰਦੀਪ ਸਿੰਘ ਡੀ.ਐਨ.ਓ ਮਿਸ਼ਨ ਰਫ਼ਤਾਰ ਨੇ ਕਿਹਾ ਕਿ ਇਹ ਡਿਜੀਟਲ ਨਵੀਨਤਾ ਮੇਲਾ ਵਿਦਿਆਰਥੀਆਂ ਲਈ ਪ੍ਰਤਿਭਾ ਦਿਖਾਉਣ, ਨਵੇਂ ਵਿਚਾਰ ਸਾਂਝੇ ਕਰਨ ਤੇ ਤਕਨੀਕੀ ਸਿੱਖਿਆ ਵੱਲ ਅੱਗੇ ਵਧਣ ਲਈ ਯਾਦਗਾਰ ਮੰਚ ਸਾਬਤ ਹੋਇਆ। ਜੱਜਾਂ ਦੀ ਭੂਮਿਕਾ ਰਮਨੀਸ਼ ਕੁਮਾਰ ਪ੍ਰਿੰਸੀਪਲ ਸ.ਸ.ਸ. ਸਕੂਲ ਘੋੜੇਵਾਹ, ਹਰਪ੍ਰੀਤ ਸਿੰਘ ਵੋਕੇਸ਼ਨਲ ਲੈਕਚਰਾਰ ਐਸ.ਓ.ਈ. ਬਟਾਲਾ, ਸੁਮਿਤ ਪੱਡਾ ਲੈਕਚਰਾਰ ਫਿਜ਼ੀਕਸ ਐਸ.ਓ.ਈ. ਗੁਰਦਾਸਪੁਰ, ਸਤਿੰਦਰ ਸਿੰਘ ਕੰਪਿਊਟਰ ਫੈਕਲਟੀ ਸ.ਸ.ਸ ਸਕੂਲ ਜਾਗੋਵਾਲ ਬੇਟ, ਸ਼ਿਖਾ ਵੋਕੇਸ਼ਨਲ ਲੈਕਚਰਾਰ ਸ.ਸ.ਸ ਸਕੂਲ ਛੀਨਾ ਬੇਟ, ਨਰਿੰਦਰ ਪਾਲ ਕੰਪਿਊਟਰ ਫੈਕਲਟੀ ਸ.ਸ.ਸ ਸਕੂਲ ਨੈਣੇਕੋਟ ਨੇ ਕੀਤੀ। ਇਸ ਦੌਰਾਨ ਜ਼ਿਲ੍ਹਾ ਆਈ.ਸੀ.ਟੀ ਕੋਆਰਡੀਨੇਟਰ ਪ੍ਰਦੀਪ ਅਰੋੜਾ, ਐਕਸੀਅਨ ਇਨਫੋਰਸਮੈਂਟ ਜਸਵਿੰਦਰ ਸਿੰਘ, ਸ.ਸ.ਸ ਸਕੂਲ ਤਿੱਬੜ ਤੋਂ ਕਮਲਦੀਪ, ਸ.ਸ.ਸ.ਸ ਲੜਕੀਆਂ ਗੁਰਦਾਸਪੁਰ ਤੋਂ ਅਨਿਲ ਭਨੋਟ, ਪ੍ਰਿੰਸੀਪਲ ਖਾਲਸਾ ਸਕੂ ਲ ਹਰਜਿੰਦਰ ਸਿੰਘ, ਸੁਪਰਡੈਂਟ ਪ੍ਰਬੋਧ ਕੁਮਾਰ, ਅਸ਼ੋਕ ਕੁਮਾਰ ਡੀ.ਆਰ.ਸੀ, ਮਨਪ੍ਰੀਤ ਪਾਲ ਅਤੇ ਸੁਨੀਤ ਯਾਦਵ, ਸ.ਸ.ਸ.ਸ ਭੁੰਬਲੀ ਤੋਂ ਮੈਥ ਮਾਸਟਰ ਅਸ਼ੋਕ ਕੁਮਾਰ, ਸ.ਹ.ਸ ਰੱਤਾ ਅਬਦਾਲ ਤੋਂ ਜਰਮਨਜੀਤ ਸਿੰਘ, ਸ.ਹ.ਸ ਤੇਜਾ ਕਲਾਂ ਪੰਜਾਬੀ ਮਾਸਟਰ ਤੋਂ ਜਤਿੰਦਰ ਸਿੰਘ, ਸ.ਸ.ਸ.ਸ ਜੌੜਾ ਛੱਤਰਾਂ ਕੰਪਿਊਟਰ ਅਧਿਆਪਕ ਰੱਮਾ ਰਾਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਕੌਰ ਭਗਵਾਨਪੁਰ ਟੀਮ ਨੇ ਲੋੜਵੰਦ ਧੀਆਂ ਨੂੰ ਵਿਆਹ ਲਈ 21-21 ਹਜ਼ਾਰ ਰੁਪਏ ਸ਼ਗਨ ਪਾਇਆ ਅਗਲੀ ਖ਼ਬਰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ 22 ਨਵੰਬਰ ਤੇ 6 ਦਸੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ- ਜ਼ਿਲ੍ਹਾ ਚੋਣ ਅਫ਼ਸਰ
Ad Position 24