21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਅਮਨਦੀਪ ਕੌਰ ਭਗਵਾਨਪੁਰ ਟੀਮ ਨੇ ਲੋੜਵੰਦ ਧੀਆਂ ਨੂੰ ਵਿਆਹ ਲਈ 21-21 ਹਜ਼ਾਰ ਰੁਪਏ ਸ਼ਗਨ ਪਾਇਆ

ਵਡਾਲਾ ਬਾਂਗਰ, 20 ਨਵੰਬਰ (ਭੁੰਬਲੀ)-ਵਿਧਾਨ ਸਭਾ ਡੇਰਾ ਬਾਬਾ ਨਾਨਕ ਅੰਦਰ ਪਿਛਲੇ ਕੁਝ ਸਮੇਂ ਤੋਂ ਜੱਗੂ ਭਗਵਾਨਪੁਰ ਦੇ ਪਰਿਵਾਰ ਵਲੋਂ ਸਿਆਸਤ ਵਿਚ ਆਉਣ ਉਪਰੰਤ ਸਮਾਜ ਸੇਵੀ ਕੰਮਾਂ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਵਿੱਢੀ ਮੁਹਿੰਮ ਤਹਿਤ ਉਨ੍ਹਾਂ ਦੀ ਪਤਨੀ ਡਾ.

Ad Position 21
No active advertisement
ਅਜੀਤ ਡੈਸਕ 21-11-2026
ਵਡਾਲਾ ਬਾਂਗਰ, 20 ਨਵੰਬਰ (ਭੁੰਬਲੀ)-ਵਿਧਾਨ ਸਭਾ ਡੇਰਾ ਬਾਬਾ ਨਾਨਕ ਅੰਦਰ ਪਿਛਲੇ ਕੁਝ ਸਮੇਂ ਤੋਂ ਜੱਗੂ ਭਗਵਾਨਪੁਰ ਦੇ ਪਰਿਵਾਰ ਵਲੋਂ ਸਿਆਸਤ ਵਿਚ ਆਉਣ ਉਪਰੰਤ ਸਮਾਜ ਸੇਵੀ ਕੰਮਾਂ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਵਿੱਢੀ ਮੁਹਿੰਮ ਤਹਿਤ ਉਨ੍ਹਾਂ ਦੀ ਪਤਨੀ ਡਾ. ਅਮਨਦੀਪ ਕੌਰ ਭਗਵਾਨਪੁਰ ਤੇ ਉਨ੍ਹਾਂ ਦੀ ਮਾਸੀ ਚੇਅਰਮੈਨ ਬਲਾਕ ਸੰਮਤੀ ਰਾਜਵਿੰਦਰ ਭਗਵਾਨਪੁਰ ਹੁਰਾਂ ਦੀ ਟੀਮ ਵਲੋਂ ਇਸ ਇਲਾਕੇ ਦੇ ਪਿੰਡ ਸਹਾਰੀ, ਲਾਲੋਵਾਲ, ਕੈਲੇ ਕਲਾਂ, ਪੰਨਵਾਂ, ਜੌਹਲ ਨੰਗਲ ਤੇ ਘੁੰਮਣ ਕਲਾਂ ਆਦਿ ਵਿਚ ਗਰੀਬ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ 21-21 ਹਜ਼ਾਰ ਰੁਪਏ ਦਾ ਸ਼ਗਨ ਮੌਕੇ ’ਤੇ ਜਾ ਕੇ ਦਿੱਤਾ ਗਿਆ। ਇਸ ਮੌਕੇ ਡਾ. ਅਮਨਦੀਪ ਕੌਰ ਭਗਵਾਨਪੁਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਹਲਕੇ ਦੇ ਪਿੰਡਾਂ ਵਿਚ ਗ੍ਰੰਥੀ ਸਿੰਘਾਂ ਤੇ ਪਾਸਟਰਾਂ ਜੋ ਧਰਮ ਦੇ ਨਾਂਅ ’ਤੇ ਸੇਵਾ ਕਰ ਰਹੇ ਹਨ ਦੀ ਮਾਲੀ ਸਹਾਇਤਾ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਸੇਵਾ ਦੇ ਮਨਸ਼ੇ ਨਾਲ ਹੀ ਲੋਕਾਂ ਦੀ ਕਚਹਿਰੀ ਵਿਚ ਵਿਚਰ ਰਹੇ ਹਾਂ। ਭਾਵੇਂ ਹਲਕੇ ਨਾਲ ਸਬੰਧਤ ਸਿਆਸੀ ਨੇਤਾ ਕਈ ਪ੍ਰਕਾਰ ਦੀਆਂ ਉਂਗਲਾਂ ਚੁੱਕ ਰਹੇ ਹਨ, ਪ੍ਰੰਤੂ ਅਸੀਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਅਖੀਰ ਵਿਚ ਕਿਹਾ ਕਿ ਟੀਮ ਵਲੋਂ ਬਣਾਇਆ ਗਿਆ ਟਰੱਸਟ ਜਨਵਰੀ ਮਹੀਨੇ ਵਿਚ 200 ਦੇ ਕਰੀਬ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕਰਨ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੀ ਲੋਕ ਸੇਵਾ ਟੀਮ ਵਿਚਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ, ਪ੍ਰਧਾਨ ਬਘੇਲ ਸਿੰਘ ਸਹਾਰੀ, ਸਰਪੰਚ ਅਮਨਦੀਪ ਸਿੰਘ ਮੀਰਕਚਾਣਾ, ਸਰਪੰਚ ਜਗਦੀਪ ਸਿੰਘ ਜੱਗੀ ਲੁਕਮਾਨੀਆਂ, ਬਲਬੀਰ ਸਿੰਘ ਘੁੰਮਣ ਵਡਾਲਾ ਬਾਂਗਰ, ਜੱਗੀ ਸਮਰਾ, ਯੁੱਧਵੀਰ ਸਿੰਘ ਮਸਤਕੋਟ, ਬੂਟਾ ਸਿੰਘ ਮਾਹਲ ਸਮੇਤ ਇਲਾਕੇ ਦੇ ਪਿੰਡ ਦੂਲਾਨੰਗਲ, ਸਹਾਰੀ, ਮਸਾਣਾ, ਲਾਲੋਵਾਲ ਤੇ ਬਹੁਤ ਸਾਰੇ ਵਰਕਰ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਦਾਸਪੁਰ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਸਿੱਖਿਆ ਵਿਭਾਗ ਨੇ ਪਹਿਲਾ ਡਿਜੀਟਲ ਨਵੀਨਤਾ ਮੇਲਾ-2026 ਕਰਵਾਇਆ
Ad Position 24