22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਗੰਨੇ ਦੇ ਭਾਅ ਤੈਅ ਨਾ ਕਰਨ ਤੇ ਮਿੱਲਾਂ ਨੂੰ ਸਮੇਂ ਸਿਰ ਨਾ ਚਲਾਉਣ ’ਤੇ ਕਿਸਾਨਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ- ਪੰਮਾ, ਸਿਹੋੜਾ

ਨਰੋਟ ਜੈਮਲ ਸਿੰਘ, 22 ਨਵੰਬਰ (ਸ਼ਸ਼ੀ ਕੁਮਾਰ)- ਗੰਨੇ ਦੇ ਭਾਅ ਤੈਅ ਨਾ ਕਰਨ ਅਤੇ ਗੰਨਾ ਮਿੱਲਾਂ ਨੂੰ ਸਮੇਂ ਸਿਰ ਸ਼ੁਰੂ ਨਾ ਕਰਨ ’ਤੇ ਸਰਕਾਰਾਂ ਪ੍ਰਤੀ ਕਿਸਾਨਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ । ਇਹ ਵਿਚਾਰ ਭੋਆ ਹਲਕੇ ਤੋਂ ਕਾਂਗਰਸ ਆਗੂ ਤੇ ਐਸ.

Ad Position 21
No active advertisement
ਸਤੀਸ਼ ਜੱਟ ਪੰਮਾ, ਰਾਜ ਕੁਮਾਰ ਸਿਹੋੜਾ 23-11-2026
ਨਰੋਟ ਜੈਮਲ ਸਿੰਘ, 22 ਨਵੰਬਰ (ਸ਼ਸ਼ੀ ਕੁਮਾਰ)- ਗੰਨੇ ਦੇ ਭਾਅ ਤੈਅ ਨਾ ਕਰਨ ਅਤੇ ਗੰਨਾ ਮਿੱਲਾਂ ਨੂੰ ਸਮੇਂ ਸਿਰ ਸ਼ੁਰੂ ਨਾ ਕਰਨ ’ਤੇ ਸਰਕਾਰਾਂ ਪ੍ਰਤੀ ਕਿਸਾਨਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ । ਇਹ ਵਿਚਾਰ ਭੋਆ ਹਲਕੇ ਤੋਂ ਕਾਂਗਰਸ ਆਗੂ ਤੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ ਅਤੇ ਬਲਾਕ ਸੰਮਤੀ ਨਰੋਟ ਜੈਮਲ ਸਿੰਘ ਦੇ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆਂ ਕੀਤੇ। ਕਾਂਗਰਸ ਦੇ ਦੋਵਾਂ ਆਗੂਆਂ ਨੇ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉਠਾਉਂਦੇ ਹੋਏ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ’ਚ ਦੇਰੀ ਕਰਨ ਤੇ ਪਿਛਲੀਆਂ ਸਬਸਿਡੀਆਂ ਜਾਰੀ ਨਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਅੱਗੇ ਕਿਹਾ ਕਿ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਉਚਿਤ ਮੁੱਲ ਮਿਲਣਾ ਚਾਹੀਦਾ ਹੈ ਤੇ ਲੰਬੇ ਸਮੇਂ ਤੋਂ ਲਟਕ ਰਹੇ ਭੁਗਤਾਨ ਬਿਨਾਂ ਦੇਰੀ ਦੇ ਜਾਰੀ ਕੀਤੇ ਜਾਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਮੋਦੀਖਾਨਾ ਸੁਸਾਇਟੀ ਪੁਰਾਣਾ ਸ਼ਾਲਾ ਨੇ ਲੋੜਵੰਦ 40 ਪਰਿਵਾਰਾਂ ਨੂੰ ਰਾਸ਼ਨ ਵੰਡਿਆ
Ad Position 24