ਪਿੰਡ ਫੰਗੜੀਆਂ ਵਿਖੇ 18ਵਾਂ ਸਾਲਾਨਾ ਜਾਗਰਨ ਕਰਵਾਇਆ
ਨਰੋਟ ਜੈਮਲ ਸਿੰਘ, 22 ਨਵੰਬਰ (ਸ਼ਸ਼ੀ ਕੁਮਾਰ)- ਹਲਕਾ ਭੋਆ ਦੇ ਪਿੰਡ ਫੰਗੜੀਆਂ ਵਿਖੇ ਪ੍ਰਬੰਧਕ ਕਮੇਟੀ ਵਲੋਂ 18ਵਾਂ ਸਾਲਾਨਾ ਜਾਗਰਨ ਸ਼ਰਧਾ ਤੇ ਧਾਰਮਿਕ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਵਿਚ ਕਾਂਗਰਸ ਦੇ ਐਸ.
ਨਰੋਟ ਜੈਮਲ ਸਿੰਘ, 22 ਨਵੰਬਰ (ਸ਼ਸ਼ੀ ਕੁਮਾਰ)- ਹਲਕਾ ਭੋਆ ਦੇ ਪਿੰਡ ਫੰਗੜੀਆਂ ਵਿਖੇ ਪ੍ਰਬੰਧਕ ਕਮੇਟੀ ਵਲੋਂ 18ਵਾਂ ਸਾਲਾਨਾ ਜਾਗਰਨ ਸ਼ਰਧਾ ਤੇ ਧਾਰਮਿਕ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਵਿਚ ਕਾਂਗਰਸ ਦੇ ਐਸ.ਸੀ. ਸੈੱਲ ਦੇ ਜ਼ਿਲ੍ਹਾ ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋ ਕੇ ਮਹਾਂਮਾਈ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ । ਇਸ ਮੌਕੇ ਮਾਤਾ ਰਾਣੀ ਦੇ ਦਰਬਾਰ ’ਚ ਸਰਬੱਤ ਦੇ ਭਲੇ, ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ, ਆਪਸੀ ਭਾਈਚਾਰੇ ਤੇ ਹਰ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ । ਜਾਗਰਨ ਦੌਰਾਨ ਭਗਤੀਮਈ ਮਾਹੌਲ ਤੇ ਮਾਤਾ ਰਾਣੀ ਦੇ ਭਜਨਾਂ ਨੇ ਸੰਗਤਾਂ ਨੂੰ ਰੂਹਾਨੀਅਤ ਨਾਲ ਜੋੜਿਆ। ਇਸ ਮੌਕੇ ਅਬੀ ਬਲਸੂਆ, ਬਿੱਲੂ ਬਲਸੂਆ, ਸੁਰਜੀਤ ਸਰਪੰਚ ਫੰਗੜੀਆਂ, ਸਾਬਕਾ ਬਲਾਕ ਪ੍ਰਧਾਨ ਸਤੀਸ਼ ਸਰਨਾ, ਸਰਬਜੋਤ ਸਿੰਘ ਪ੍ਰਧਾਨ, ਆਕਾਸ਼ ਭਗਤ, ਸਾਹਿਲ ਭਗਤ, ਕਮਲ ਕਾਹਲੋਂ ਤੇ ਦਿਕਸ਼ਿਤ ਚੌਧਰੀ ਬਲਸੂਆ ਸਮੇਤ ਹੋਰ ਪਤਵੰਤੇ ਤੇ ਸ਼ਰਧਾਲੂ ਵੀ ਹਾਜ਼ਰ ਸਨ । ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਧਾਰਮਿਕ ਸਮਾਗਮ ਨੂੰ ਸ਼ਰਧਾ ਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਕੀਤੇ ਉਪਰਾਲੇ ਸ਼ਲਾਘਾਯੋਗ ਰਹੇ ।