ਸ਼ੇਰ-ਏ-ਪੰਜਾਬ ਸਪੋਰਟਸ ਕਰਾਟੇ ਅਕੈਡਮੀ ਖਾਨੋਵਾਲ ਦੇ ਬੱਚੇ ਅੱਵਲ ਰਹੇ
ਵਡਾਲਾ ਬਾਂਗਰ, 22 ਨਵੰਬਰ (ਭੁੰਬਲੀ)- 14ਵੀਂ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ਜੋ ਬੀਤੇ ਦਿਨੀਂ ਏ. ਵੀ.
ਵਡਾਲਾ ਬਾਂਗਰ, 22 ਨਵੰਬਰ (ਭੁੰਬਲੀ)- 14ਵੀਂ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ਜੋ ਬੀਤੇ ਦਿਨੀਂ ਏ.ਵੀ.ਐਮ. ਸਕੂਲ ਵਿਖੇ ਹੋਈ, ਵਿਚ ਸ਼ੇਰ-ਏ-ਪੰਜਾਬ ਸਪੋਰਟਸ ਕਰਾਟੇ ਅਕੈਡਮੀ ਖਾਨੋਵਾਲ ਦੇ ਬੱਚੇ ਛਾਏ ਰਹੇ। ਇਸ ਚੈਂਪੀਅਨਸ਼ਿਪ ਵਿਚ ਹਰਿਆਣਾ, ਪੰਜਾਬ, ਗੋਆ, ਹਿਮਾਚਲ ਪ੍ਰਦੇਸ਼ ਸਮੇਤ 10 ਸੂਬਿਆਂ ਨੇ ਬਾਗ ਲਿਆ। ਚੈਂਪੀਅਨਸ਼ਿਪ ਵਿਚ ਜਪਜੀਤ ਕੌਰ, ਜੀਵਨਜੋਤ ਸਿੰਘ ਤੇ ਗੁਰਲੀਨ ਕੌਰ ਨੇ ਸੋਨ ਤਗਮੇ, ਰਾਘਵ ਸਿੰਘ, ਮਨਵੀਰ ਸਿੰਘ, ਸੁਖਮਨਪ੍ਰੀਤ ਕੌਰ ਤੇ ਸ਼ਿਵਪ੍ਰੀਤ ਕੌਰ ਨੇ ਚਾਂਦੀ ਤਗਮੇ, ਏਕਮਜੋਤ ਸਿੰਘ, ਲਵਪ੍ਰੀਤ ਕੌਰ ਤੇ ਮਨਰਾਜ ਸਿੰਘ ਨੇ ਕਾਂਸੇ ਤਗਮੇ ਪ੍ਰਾਪਤ ਕੀਤੇ। ਕੁਲ ਮਿਲਾ ਕੇ ਇਸ ਅਕੈਡਮੀ ਦੇ ਬੱਚੇ ਇਸ 14 ਵੀਂ ਚੈਂਪੀਅਨਸ਼ਿਪ ਵਿਚ ਛਾਏ ਰਹੇ। ਅਕੈਡਮੀ ਦੇ ਕੋਚ ਸਟੀਫ਼ਨ ਭੱਟੀ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸ: ਅਮਨਦੀਪ ਸਿੰਘ ਸ਼ੇਰੀ ਕਲਸੀ ਬਟਾਲਾ ਨੇ ਕੀਤੀ।