ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਹੋਈ
ਊਧਨਵਾਲ, 22 ਨਵੰਬਰ (ਪਰਗਟ ਸਿੰਘ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਗੁਰਦੁਆਰਾ ਸਮਾਧਾਂ ਵਿਚ ਹੋਈ। ਮੀਟਿਗ ਡਾ.
ਊਧਨਵਾਲ, 22 ਨਵੰਬਰ (ਪਰਗਟ ਸਿੰਘ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਗੁਰਦੁਆਰਾ ਸਮਾਧਾਂ ਵਿਚ ਹੋਈ। ਮੀਟਿਗ ਡਾ. ਕਸ਼ਮੀਰ ਸਿੰਘ ਕਾਹਲੋ ਤੇ ਜਨਰਲ ਸਕੱਤਰ ਡਾ.ਇੰਦਰਜੀਤ ਸਿੰਘ ਚੌੜੇ ਦੀ ਅਗਵਾਈ ਵਿਚ ਸਰਕਾਰ ਤੋਂ ਮੰਗ ਕੀਤੀ ਕਿ ਗੈਰ ਰਜਿਸਟਰਡ ਐਸੋਸੀਏਸ਼ਨ ਦੇ ਕੋਲੋਂ ਟਰੇਨਿੰਗ ਲਈ ਫਾਰਮ ਜਮ੍ਹਾ ਕਰਵਾਏ ਹਨ। ਉਨ੍ਹਾਂ ਨੂੰ ਜਲਦ ਤੋਂ ਜਲਦ ਟਰੇਨਿੰਗ ਦਿੱਤੀ ਜਾਵੇ। ਜੇਕਰ ਇਹ ਟਰੇਨਿੰਗ ਨਹੀ ਦਿੱਤੀ ਜਾਵੇਗੀ ਤਾਂ ਰੋਸ ਵਜੋਂ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਪ੍ਰਧਾਨ ਕਸ਼ਮੀਰ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਟਰੇਨਿੰਗ ਦਿੱਤੀ ਜਾਵੇ। ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਕਾਹਲੋ, ਡਾ.ਇੰਦਰਜੀਤ ਸਿੰਘ ਚੌੜੇ, ਡਾ. ਬਲਵਿੰਦਰ ਸਿੰਘ, ਡਾ. ਦਵਿੰਦਰ ਸਿੰਘ, ਡਾ.ਜਰਮਨਜੀਤ ਸਿੰਘ, ਡਾ . ਰਣਜੀਤ ਸਿੰਘ, ਡਾ. ਵਰਿੰਦਰ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਸਰਜੀਤ ਸਿੰਘ, ਡਾ. ਨਿਰਵੈਰ ਸਿੰਘ, ਡਾ. ਗੁਰਦੇਵ ਸਿੰਘ, ਡਾ. ਸਰਬਜੀਤ ਸਿੰਘ, ਡਾ. ਮਲੂਕ ਸਿੰਘ, ਡਾ.ਬਲਰਾਜ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਸੁਲੱਖਣ ਸਿੰਘ, ਡਾ. ਸਲਵਿੰਦਰ ਸਿੰਘ, ਡਾ. ਜਗਦੀਪ ਸਿੰਘ ਆਦਿ ਹਾਜ਼ਰ ਸਨ।