25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਧਰਮ ਯੁੱਧ ਮੋਰਚੇ ’ਤੇ ਭਲਕੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਬਾਪੂ ਤਰਸੇਮ ਸਿੰਘ ਭਰਨਗੇ ਹਾਜ਼ਰੀ : ਭਾਈ ਗੁਰਪ੍ਰੀਤ ਸਿੰਘ

ਬਟਾਲਾ, 25 ਨਵੰਬਰ (ਸਤਿੰਦਰ ਸਿੰਘ)-27 ਸਤੰਬਰ ਤੋਂ ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿਚ ਚੱਲ ਰਹੇ ਧਰਮ ਯੁੱਧ ਮੋਰਚੇ ਦੇ ਦੋ ਮਹੀਨੇ ਪੂਰੇ ਹੋਣ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਨਾਂ ਵਿਚ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਵਿਸ਼ੇਸ਼ ਰੂਪ ਵਿਚ ਪਹੁੰਚ ਰਹੇ ਹਨ। ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 15 ਸਾਲਾਂ ਤੋਂ ਲਟਕ ਰਹੀਆਂ ਚੋਣਾਂ ਕਰਵਾਉਣ ਸਬੰਧੀ ਦੋ ਮਹੀਨੇ ਤੋਂ ਚੱਲ ਰਹੇ ਮੋਰਚੇ ਵਿਚ ਵਾਰਿਸ ਪੰਜਾਬ ਦੇ ਇਲਾਕੇ ਦੇ ਸਾਰੇ ਆਗੂਆਂ ਸਮੇਤ ਬਾਪੂ ਤਰਸੇਮ ਸਿੰਘ ਦੇ ਆਉਣ ਨਾਲ ਮੋਰਚਾ ਹੋਰ ਤਗੜਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 26-11-2026
ਬਟਾਲਾ, 25 ਨਵੰਬਰ (ਸਤਿੰਦਰ ਸਿੰਘ)-27 ਸਤੰਬਰ ਤੋਂ ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿਚ ਚੱਲ ਰਹੇ ਧਰਮ ਯੁੱਧ ਮੋਰਚੇ ਦੇ ਦੋ ਮਹੀਨੇ ਪੂਰੇ ਹੋਣ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਨਾਂ ਵਿਚ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਵਿਸ਼ੇਸ਼ ਰੂਪ ਵਿਚ ਪਹੁੰਚ ਰਹੇ ਹਨ। ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 15 ਸਾਲਾਂ ਤੋਂ ਲਟਕ ਰਹੀਆਂ ਚੋਣਾਂ ਕਰਵਾਉਣ ਸਬੰਧੀ ਦੋ ਮਹੀਨੇ ਤੋਂ ਚੱਲ ਰਹੇ ਮੋਰਚੇ ਵਿਚ ਵਾਰਿਸ ਪੰਜਾਬ ਦੇ ਇਲਾਕੇ ਦੇ ਸਾਰੇ ਆਗੂਆਂ ਸਮੇਤ ਬਾਪੂ ਤਰਸੇਮ ਸਿੰਘ ਦੇ ਆਉਣ ਨਾਲ ਮੋਰਚਾ ਹੋਰ ਤਗੜਾ ਹੋਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਜੱਲੂਪੁਰ ਵਿਖੇ ਮਾਤਾ ਚਰਨ ਕੌਰ ਦੇ ਅੰਤਿਮ ਅਰਦਾਸ ਸਮਾਗਮ ਉਪਰੰਤ ਧਰਮ ਯੁੱਧ ਮੋਰਚੇ ਵਲੋਂ ਇਲਾਕੇ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੂਹ ਆਗੂਆਂ ਦੀ ਹਾਜ਼ਰੀ ਵਿਚ ਸੱਦਾ ਪੱਤਰ ਦਿੱਤਾ ਗਿਆ ਸੀ, ਜਿਸ ਨੂੰ ਪ੍ਰਵਾਨ ਕਰਦੇ ਹੋਏ ਆਪਣੀ ਦਲ ਬਲ ਸਮੇਤ ਬਾਪੂ ਤਰਸੇਮ ਸਿੰਘ ਮੋਰਚੇ ’ਤੇ ਪਹੁੰਚਣਗੇ। ਇਸ ਮੌਕੇ ਕੋਆਰਡੀਨੇਟਰ ਭਾਈ ਸੁਖਵਿੰਦਰ ਸਿੰਘ ਅਗਵਾਨ, ਸ਼ਮਸ਼ੇਰ ਸਿੰਘ ਘੁੰਮਣ ਹਲਕਾ ਡੇਰਾ ਬਾਬਾ ਨਾਨਕ, ਜੁਗਰਾਜ ਸਿੰਘ ਲਾਲੇ ਨੰਗਲ ਹਲਕਾ ਫਤਹਿਗੜ੍ਹ ਚੂੜੀਆਂ, ਸੁਖਦੇਵ ਸਿੰਘ ਹਲਕਾ ਕਾਦੀਆਂ, ਪ੍ਰਿਥੀਪਾਲ ਸਿੰਘ ਹਲਕਾ ਬਟਾਲਾ, ਐਡਵੋਕੇਟ ਅਜੇਪਾਲ ਸਿੰਘ ਹਲਕਾ ਗੁਰਦਾਸਪੁਰ ਅਤੇ ਧਰਮ ਯੁੱਧ ਮੋਰਚੇ ਵਲੋਂ ਬਾਬਾ ਗੁਰਦੀਪ ਸਿੰਘ ਭੁੱਲਰ ਧਰਮੀ ਗ੍ਰੰਥੀ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ, ਹਰਜਿੰਦਰ ਸਿੰਘ ਕਰਨਾਮਾ, ਬਲਰਾਜ ਸਿੰਘ ਥਾਣੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਢੰਡੇ ਦੇ ਡੇਰਿਆਂ ਦੀ ਬਣ ਰਹੀ ਸੜਕ ਨੂੰ ਠੇਕੇਦਾਰ ਅੱਧ ਵਿਚਕਾਰ ਛੱਡ ਕੇ ਹੋਏ ਰਫ਼ੂ ਚੱਕਰ, ਲੋਕਾਂ ’ਚ ਭਾਰੀ ਰੋਸ ਅਗਲੀ ਖ਼ਬਰ ਪੁਰਾਣਾ ਸ਼ਾਲਾ ਅੱਡੇ ’ਚ ਦੁਕਾਨਦਾਰਾਂ ਵਲੋਂ ਸੜਕ ਕੰਢੇ ਸਾਮਾਨ ਰੱਖਣ ਕਰਕੇ ਲੋਕ ਪ੍ਰੇਸ਼ਾਨ
Ad Position 24