25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਵਿਦੇਸ਼ ’ਚ ਰੋਟੀ-ਰੋਜ਼ੀ ਕਮਾਉਣ ਗਿਆ ਪੁੱਤਰ ਹੋਇਆ ਲਾਪਤਾ, ਮਾਪੇ ਪ੍ਰੇਸ਼ਾਨ ਸਰਕਾਰ ਕੋਲੋਂ ਪੁੱਤਰ ਦੀ ਭਾਲ ਲਈ ਲਗਾਈ ਗੁਹਾਰ

ਸ੍ਰੀ ਹਰਿਗੋਬਿੰਦਪੁਰ, 25 ਨਵੰਬਰ (ਕੰਵਲਜੀਤ ਸਿੰਘ ਚੀਮਾ)-ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਅਧੀਨ ਆਉਂਦੇ ਪਿੰਡ ਮਠੋਲਾ ਦਾ 32 ਕੁ ਸਾਲਾਂ ਦੀ ਉਮਰ ਦਾ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਹਰਵਿੰਦਰ ਸਿੰਘ ਦੀ ਬੀਤੇ ਮਹੀਨੇ ਤੋਂ ਵਿਦੇਸ਼ ਵਿਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਉਸ ਦੇ ਪਿਤਾ ਹਰਜਿੰਦਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਵਾਸੀ ਮਠੋਲਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹਰਵਿੰਦਰ ਸਿੰਘ ਜੋ ਕਿ 8 ਕੁ ਮਹੀਨੇ ਪਹਿਲਾਂ 12 ਫਰਵਰੀ 2026 ਨੂੰ ਘਰੋਂ ਵਿਦੇਸ਼ ਵਿਚ ਆਬੂਧਾਬੀ ਵਿਚ ਗਿਆ ਸੀ ਅਤੇ ਉੱਥੇ ਐੱਮ-4 ਕੰਸਟਰਕਸ਼ਨ ਆਬੂਧਾਬੀ ਕੰਪਨੀ ਵਿਚ ਬਤੌਰ ਹੈਲਪਰ ਦੇ ਤੌਰ ’ਤੇ ਕੰਮ ਰਿਹਾ ਸੀ।

Ad Position 21
No active advertisement
ਵਿਦੇਸ਼ ’ਚ ਗੁੰਮ ਹੋਏ ਪੁੱਤਰ ਦੀ ਜਾਣਕਾਰੀ ਦੇਣ ਸਮੇਂ ਮਾਪੇ ਅਤੇ (ਹਾਸ਼ੀਏ) ’ਚ ਹਰਵਿੰਦਰ ਸਿੰਘ ਦੀ ਤਸਵੀਰ। ਤਸਵੀਰ : ਕੰਵਲਜੀਤ ਸਿੰਘ ਚੀਮਾ 26-11-2026
ਸ੍ਰੀ ਹਰਿਗੋਬਿੰਦਪੁਰ, 25 ਨਵੰਬਰ (ਕੰਵਲਜੀਤ ਸਿੰਘ ਚੀਮਾ)-ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਅਧੀਨ ਆਉਂਦੇ ਪਿੰਡ ਮਠੋਲਾ ਦਾ 32 ਕੁ ਸਾਲਾਂ ਦੀ ਉਮਰ ਦਾ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਹਰਵਿੰਦਰ ਸਿੰਘ ਦੀ ਬੀਤੇ ਮਹੀਨੇ ਤੋਂ ਵਿਦੇਸ਼ ਵਿਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਉਸ ਦੇ ਪਿਤਾ ਹਰਜਿੰਦਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਵਾਸੀ ਮਠੋਲਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹਰਵਿੰਦਰ ਸਿੰਘ ਜੋ ਕਿ 8 ਕੁ ਮਹੀਨੇ ਪਹਿਲਾਂ 12 ਫਰਵਰੀ 2026 ਨੂੰ ਘਰੋਂ ਵਿਦੇਸ਼ ਵਿਚ ਆਬੂਧਾਬੀ ਵਿਚ ਗਿਆ ਸੀ ਅਤੇ ਉੱਥੇ ਐੱਮ-4 ਕੰਸਟਰਕਸ਼ਨ ਆਬੂਧਾਬੀ ਕੰਪਨੀ ਵਿਚ ਬਤੌਰ ਹੈਲਪਰ ਦੇ ਤੌਰ ’ਤੇ ਕੰਮ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਦਾ ਸਾਨੂੰ ਆਖਰੀ ਵਾਰ 26 ਅਕਤੂਬਰ 2026 ਨੂੰ ਫ਼ੋਨ ਆਇਆ ਹੈ ਅਤੇ ਉਸ ਨੇ ਸਾਡਾ ਹਾਲ-ਚਾਲ ਪੁੱਛਿਆ ਅਤੇ ਉਸ ਤੋਂ ਬਾਅਦ ਉਸ ਨਾਲ ਸਾਡੀ ਗੱਲ ਨਹੀਂ ਹੋਈ ਅਤੇ ਜਦੋਂ ਅਸੀਂ ਉਸ ਦੇ ਫ਼ੋਨ ’ਤੇ ਆਬੂਧਾਬੀ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਕਿਸੇ ਸਕਿਊਰਟੀ ਗਾਰਡ ਨੇ ਚੁੱਕਿਆ ਅਤੇ ਉਸ ਨੇ ਦੱਸਿਆ ਕਿ ਮੈਨੂੰ ਉਸ ਦਾ ਫ਼ੋਨ ਸਮੁੰਦਰ ਦੇ ਕਿਨਾਰੇ ਤੋਂ ਮਿਲਿਆ ਹੈ ਅਤੇ ਹਰਵਿੰਦਰ ਸਿੰਘ ਬਾਰੇ ਨਹੀਂ ਪਤਾ ਕਿ ਉਹ ਕਿੱਥੇ ਹੈ। ਉਨ੍ਹਾਂ ਕਿਹਾ ਕਿ ਅਸੀਂ ਫਿਰ ਕੰਪਨੀ ਦੇ ਕੈਂਪ ਬਾਊਸ ਅਤੇ ਕੰਪਨੀ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਰਵਿੰਦਰ ਸਿੰਘ ਦਾ ਪਾਸਪੋਰਟ, ਆਈ ਕਾਰਡ ਅਤੇ ਮੋਬਾਇਲ ਫ਼ੋਨ ਪੁਲਿਸ ਨੂੰ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਹਰਵਿੰਦਰ ਸਿੰਘ ਬਾਰੇ ਅਜੇ ਪਤਾ ਨਹੀਂ ਲੱਗ ਰਿਹਾ। ਵਿਦੇਸ਼ੀ ਮੁਲਖ਼ ਆਬੂਧਾਬੀ ’ਚ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੋਏ ਹਰਵਿੰਦਰ ਸਿੰਘ ਦੇ ਮਾਪਿਆਂ ਨੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਕਿ ਆਬੂਧਾਬੀ ਵਿਚ ਗੁੰਮ ਹੋਏ ਉਨ੍ਹਾਂ ਦੇ ਪੁੱਤਰ ਦੀ ਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁੱਤਰ ਦੇ ਗੁੰਮ ਹੋਣ ਕਾਰਨ ਬਹੁਤ ਪ੍ਰੇਸ਼ਾਨ ਹਾਂ।
Ad Position 22
No active advertisement
ਪਿਛਲੀ ਖ਼ਬਰ ਬਟਾਲਾ ਸ਼ਹਿਰ ਸਮੇਤ ਪਿੰਡਾਂ ਵਿਚ ਸੜਕਾਂ ਅਤੇ ਗਲੀਆਂ ਦਾ ਨਵੀਨੀਕਰਨ ਤੇ ਨਵੇਂ ਖੇਡ ਗਰਾਊਂਡ ਬਣਾਏ : ਵਿਧਾਇਕ ਸ਼ੈਰੀ ਕਲਸੀ ਅਗਲੀ ਖ਼ਬਰ ਪਿੰਡ ਢੰਡੇ ਦੇ ਡੇਰਿਆਂ ਦੀ ਬਣ ਰਹੀ ਸੜਕ ਨੂੰ ਠੇਕੇਦਾਰ ਅੱਧ ਵਿਚਕਾਰ ਛੱਡ ਕੇ ਹੋਏ ਰਫ਼ੂ ਚੱਕਰ, ਲੋਕਾਂ ’ਚ ਭਾਰੀ ਰੋਸ
Ad Position 24