ਵੱਖ-ਵੱਖ ਸਿਆਸੀ ਆਗੂਆਂ ਨੇ ਜਥੇਦਾਰ ਚੰਨਣ ਸਿੰਘ ਬਾਠ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਡੇਰਾ ਬਾਬਾ ਨਾਨਕ, 25 ਨਵੰਬਰ (ਵਿਜੇ ਸ਼ਰਮਾ)-ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇ. ਚੰਨਣ ਸਿੰਘ ਬਾਠ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ।
ਡੇਰਾ ਬਾਬਾ ਨਾਨਕ, 25 ਨਵੰਬਰ (ਵਿਜੇ ਸ਼ਰਮਾ)-ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇ. ਚੰਨਣ ਸਿੰਘ ਬਾਠ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ। ਇਸ ਦੁੱਖ ਦੀ ਘੜੀ ’ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਸਾ. ਕੈਬਨਿਟ ਮੰਤਰੀ ਜਥੇ. ਸੁੱਚਾ ਲੰਗਾਹ, ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਚੇਅਰਮੈਨ ਰਣਜੇਤ ਸਿੰਘ ਬਾਠ, ਰਾਊਵਾਲ, ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਇੰਦਰਜੀਤ ਸਿੰਘ ਰੰਧਾਵਾ, ਕੰਵਰਦੀਪ ਸਿੰਘ ਲੋਧੀਨੰਗਲ, ਅਮਨਦੀਪ ਕੌਰ ਬੀ.ਡੀ.ਪੀ.ੳ., ਇੰਦਰਜੀਤ ਸਿੰਘ ਸ਼ਹਿਜਾਦਾ, ਐੱਸ.ਪੀ. ਪਟਵਾਰੀ, ਪਰਮਿੰਦਰ ਸਿੰਘ ਘਣੀਆਂ, ਰਛਪਾਲ ਸਿੰਘ ਐਡਵੋਕੇਟ, ਸਾ. ਚੇਅਰਮੈਨ ਸੁੱਚਾ ਸਿੰਘ ਮੰਮਣ, ਗੋਪਾਲ ਸਿੰਘ ਰਾਊਵਾਲ, ਕੁਲਵਿੰਦਰ ਸਿੰਘ ਜੁਗਨੂੰ, ਅਮਰੀਕ ਸਿੰਘ ਠੇਠਰਕੇ, ਹਰਜੀਤ ਸਿੰਘ ਠੇਠਰਕੇ, ਬਲਵਿੰਦਰ ਸਿੰਘ ਡਾਲਾ, ਦੀਪਇੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਪੱਖੋਕੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਤੇ ਜਥੇ. ਬਾਠ ਦੇ ਵਿਛੋੜੇ ਨੂੰ ਜਿਥੇ ਨਾ ਕੇਵਲ ਪਰੀਵਾਰ ਸਗੋਂ ਅਕਾਲੀ ਦਲ ਅਤੇ ਇਲਾਕੇ ਦੇ ਕਿਸਾਨਾਂ ਅਤੇ ਲੋੜਵੰਦ ਲੋਕਾਂ ਲਈ ਵੀ ਵੱਡਾ ਘਾਟਾ ਦੱਸਦਿਆਂ ਕਿਹਾ ਜਥੇ. ਬਾਠ ਜਿੱਥੇ ਜ਼ਮੀਨ ਨਾਲ ਜੁੜੇ ਕਿਸਾਨ ਆਗੂ ਸਨ ਉਥੇ ਹੀ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵੀ ਹਮੇਸ਼ਾਂ ਧਤਨਸ਼ੀਲ ਰਹਿੰਦੇ ਸਨ।