25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਲਕਸ਼ਮੀ ਦੇਵੀ ਸਾਹਨੀ ਸਕੂਲ ’ਚ ਖੇਡਾਂ ਕਰਵਾਈਆਂ

ਬਟਾਲਾ, 25 ਨਵੰਬਰ (ਸਤਿੰਦਰ ਸਿੰਘ)-ਲਕਸ਼ਮੀ ਦੇਵੀ ਸਾਹਨੀ ਸਕੂਲ ’ਚ 15ਵੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਕਿੰਡਰ ਗਾਰਡਨ ਦੇ ਨੰਨੇ-ਮੁੰਨੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਮਾਤਾ-ਪਿਤਾ ਵੀ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 26-11-2026
ਬਟਾਲਾ, 25 ਨਵੰਬਰ (ਸਤਿੰਦਰ ਸਿੰਘ)-ਲਕਸ਼ਮੀ ਦੇਵੀ ਸਾਹਨੀ ਸਕੂਲ ’ਚ 15ਵੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਕਿੰਡਰ ਗਾਰਡਨ ਦੇ ਨੰਨੇ-ਮੁੰਨੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਮਾਤਾ-ਪਿਤਾ ਵੀ ਸ਼ਾਮਿਲ ਹੋਏ। ਮੁੱਖ ਮਹਿਮਾਨ ਦੇ ਰੂਪ ਵਿਚ ਸਕੂਲ ਦੇ ਮੁੱਖ ਅਧਿਆਪਕਾ ਅੰਬਿਕਾ ਖੰਨਾ ਅਤੇ ਬਾਲਿਕਾ ਖੰਨਾ ਸ਼ਾਮਿਲ ਹੋਏ। ਸਕੂਲ ਦੇ ਵਿਦਿਆਰਥੀਆਂ ਵਲੋਂ ਬੈਂਡ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਤੇ ਮਾਰਚ ਪਾਸ ਨਾਲ ਖੇਡਾਂ ਨੂੰ ਸ਼ੁਰੂ ਕੀਤਾ ਗਿਆ। ਇਸ ਵਿਚ ਬੱਚਿਆਂ ਦੀਆਂ ਖੇਡਾਂ ਦੇ ਨਾਲ-ਨਾਲ ਮਾਤਾ-ਪਿਤਾ ਲਈ ਵੀ ਕਈ ਤਰ੍ਹਾਂ ਦੀਟਾਂ ਖੇਡਾਂ ਕਰਵਾਈਆਂ ਗਈਆਂ। ਜੇਤੂਆਂ ਨੂੰ ਸ੍ਰੀਮਤੀ ਅੰਬਿਕਾ ਖੰਨਾ ਅਤੇ ਬਾਲਿਕਾ ਖੰਨਾ ਨੇ ਇਨਾਮ ਵੰਡੇ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਬੱਚਿਆਂ ਵਲੋਂ ਸ਼ਬਦ ਗਾਇਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਕੋਚ ਸ੍ਰੀ ਮਰਕੁਸ ਅਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਹੋਇਆ।
Ad Position 22
No active advertisement
ਪਿਛਲੀ ਖ਼ਬਰ ਰਾਘਵ ਸਟੋਰ (ਅਮੁਲ ਵਾਲੇ) ਘੁਮਾਣ ਵਾਲਿਆਂ ਵਲੋਂ ਆਪਣੇ ਗਾਹਕਾਂ ਲਈ ਕੱਢੇ ਜਾ ਰਹੇ ਲੱਕੀ ਡਰਾਅ ਸਕੂਟੀ, ਵਾਸ਼ਿੰਗ ਮਸ਼ੀਨ ਤੇ... ਅਗਲੀ ਖ਼ਬਰ ਸੰਤ ਬਾਬਾ ਤੇਜਾ ਸਿੰਘ ਨਕੌੜੇ ਵਾਲਿਆਂ ਦੇ ਬਰਸੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਬਰਸੀ ਸਮਾਗਮ ਸੰਬੰਧੀ ਸੰਗਤਾਂ ਵਿਚ ਵ...
Ad Position 24