ਸ੍ਰੀ ਐਮ.ਐਲ. ਪੁਰੀ ਚਿਲਡਰਨ ਹਾਈ ਸਕੂਲ ’ਚ ਸ੍ਰੀ ਸੱਤਿਆ ਸਾਂਈਂ ਦਾ 101ਵਾਂ ਜਨਮ ਦਿਹਾੜਾ ਮਨਾਇਆ
ਕਲਾਨੌਰ, 25 ਨਵੰਬਰ (ਪੁਰੇਵਾਲ)-ਸਥਾਨਿਕ ਸ਼੍ਰੀ ਐਮ. ਐਲ.
ਕਲਾਨੌਰ, 25 ਨਵੰਬਰ (ਪੁਰੇਵਾਲ)-ਸਥਾਨਿਕ ਸ਼੍ਰੀ ਐਮ.ਐਲ. ਪੁਰੀ ਚਿਲਡਰਨ ਹਾਈ ਸਕੂਲ ’ਚ ਪ੍ਰਿੰਸੀਪਲ ਸ਼੍ਰੀ ਸੱਤਿਆ ਸਿੰਘ ਠਾਕੁਰ, ਸਕੂਲ ਪ੍ਰਬੰਧਕ ਸ੍ਰੀ ਰਾਮ ਸਿੰਘ ਠਾਕੁਰ, ਉਪ ਪ੍ਰਿੰਸੀਪਲ ਸ਼੍ਰੀਮਤੀ ਨੰਦਿਤਾ, ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਨਿਰਮਲ ਪ੍ਰਧਾਨ, ਸਲਾਹਕਾਰ ਸ੍ਰੀਮਤੀ ਅੰਮ੍ਰਿਤਾ ਠਾਕੁਰ ਦੀ ਯੋਗ ਅਗਵਾਈ, ਅਧਿਆਪਕਾਂ ਅਤੇ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਸ੍ਰੀ ਸੱਤਿਆ ਸਾਂਈ ਜੀ ਦਾ 101ਵਾਂ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ 10ਵੀਂ ਜਮਾਤ ਦੇ ਬੱਚਿਆਂ ਵਲੋਂ ਭਜਨ ਗਾ ਕੇ ਸ੍ਰੀ ਸੱਤਿਆ ਸਾਂਈ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਪ੍ਰਿੰਸੀਪਲ ਸ੍ਰੀ ਸੱਤਿਆ ਸਿੰਘ ਠਾਕੁਰ ਨੇ ਦੱਸਿਆ ਕਿ ਵੱਖ-ਵੱਖ ਜਮਾਤਾਂ ਦੇ ਬੱਚਿਆਂ ਦਰਮਿਆਨ ਭਜਨ ਪੇਸ਼ ਕਰਨ ਦੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਮੁਕਾਬਲਿਆਂ ’ਚ ਬਤੌਰ ਜੱਜ ਦੀ ਭੂਮਿਕਾ ਸ਼੍ਰੀਮਤੀ ਨੰਦਿਤਾ, ਸ੍ਰੀਮਤੀ ਕਵਲਜੀਤ ਕੌਰ, ਪੂਨਮ ਸ਼ਰਮਾਂ ਅਤੇ ਨਿਸ਼ਾ ਵਲੋਂ ਨਿਭਾਈ। ਸ੍ਰੀ ਠਾਕੁਰ ਨੇ ਦੱਸਿਆ ਕਿ ਦਾਨਿਸ਼, ਪ੍ਰਭਸ਼ਰਨ, ਕਿਰਨਬੀਰ ਕੌਰ ਅਤੇ ਹਿਮਾਂਸ਼ੀ ਮੈਨੀ ਨੇ ਪਹਿਲਾ, ਕਮਲਦੀਪ ਸਿੰਘ, ਗੁਰਸ਼ਰਨ ਸਿੰਘ, ਦਿਸ਼ਾ, ਸਿਮਰਜੋਤ ਕੌਰ, ਕਾਜਲ, ਅੰਮ੍ਰਿਤਪਾਲ ਕੌਰ, ਜਸਕਰਨ ਸਿੰਘ ਅਤੇ ਏਸ਼ਬੀਰ ਸਿੰਘ ਨੇ ਦੂਸਰਾ ਸਥਾਨ, ਸੁਖਪ੍ਰੀਤ ਸਿੰਘ, ਰੀਆ ਅਤੇ ਮਾਨਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਤਿਸੰਗ ਦੀ ਸਮਾਪਤੀ ’ਤੇ ਸਾਰੀ ਸੰਗਤ ਅਤੇ ਵਿਦਿਆਰਥੀਆਂ ’ਚ ਪ੍ਰਸਾਦ ਵੰਡਿਆ ਗਿਆ ਅਤੇ ਲੰਗਰ ਲਗਾਏ ਗਏ। ਸ੍ਰੀ ਸੱਤਿਆ ਸਿੰਘ ਠਾਕੁਰ ਨੇ ਦੱਸਿਆ ਕਿ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਫੁੱਲ ਗਮਲੇ ਸਜਾਊਣ ਸਮੇਤ ਫੁੱਲਮਲਾਵਾਂ ਬਨਾਊਣ ਦੇ ਮੁਕਾਬਲੇ ਕਰਵਾਏ ਗਏ। ਜਿਸ ’ਚ ਮੈਡਮ ਪਲਕ, ਪੁਨੀਤ ਕੌਰ ਪੱਲਵੀ ਮਹਾਜਨ ਅਤੇ ਰਣਜੀਤ ਕੌਰ ਵਲੋਂ ਬਤੌਰ ਜੱਜ ਭੂਮਿਕਾ ਨਿਭਾਈ। ਫਲਾਵਰਪਾਟ ਮੁਕਾਬਲੇ ’ਚ ਨੈਨਿਕਾ ਨੇ ਪਹਿਲਾ , ਮਾਨਵੀਂ ਨੇ ਦੂਸਰਾ ਅਤੇ ਕਿਰਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਫੁੱਲਮਲਾਵਾਂ ’ਚ ਦੀਕਸ਼ਾ ਪਹਿਲੇ, ਸਿਮਰਜੋਤ ਕੌਰ ਦੂਸਰੇ ਸਥਾਨ ’ਤੇ ਰਹੀ। ਸ਼੍ਰੀ ਸੱਤਿਆ ਠਾਕੁਰ ਨੇ ਮੋਹਰੀ ਰਹਿਣ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਦੂਸਰੇ ਬੱਚਿਆਂ ਨੂੰ ਅਵਲ ਬੱਚਿਆਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।