ਤਾਰਾਗੜ੍ਹ, 25 ਨਵੰਬਰ (ਸੋਹਨ ਲਾਲ)- ਏ. ਪੀ. ਫੀਡਰ 100 ਕੇ.ਵੀ. ਤਾਰਾਗੜ੍ਹ ਦੇ ਅਧੀਨ ਪੈਂਦੇ ਪਿੰਡ ਹੈਬਤ ਪਿੰਡੀ ਭਜਨ ਸਿੰਘ ਦੇ ਡੇਰੇ ਦੇ ਨਜ਼ਦੀਕ ਲੱਗੇ ਟਰਾਂਸਫਾਰਮਰ ’ਤੇ ਕੰਮ ਕਰ ਰਹੇ ਲਾਈਨਮੈਨ ਦੀਪਕ ਕੁਮਾਰ ਦੀ ਅਚਾਨਕ ਥੱਲੇ ਡਿੱਗਣ ਕਾਰਨ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲਾਈਨਮੈਨ ਦੀਪਕ ਕੁਮਾਰ ਦੇ ਸਾਥੀ ਬਲਵੀਰ ਕੁਮਾਰ ਨੇ ਦੱਸਿਆ ਕਿ ਉਹ ਉਪਰੋਕਤ ਟਰਾਂਸਫਾਰਮਰ ’ਤੇ ਕੰਮ ਕਰ ਰਹੇ ਸਨ ਕਿ ਅਚਾਨਕ ਦੀਪਕ ਕੁਮਾਰ ਐਲ.ਟੀ. ਪੋਲ ਤੋਂ ਥੱਲੇ ਡਿੱਗ ਗਿਆ ਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤਾਰਾਗੜ੍ਹ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਸਬੰਧੀ ਲਾਈਨਮੈਨ ਸਤੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਲੱਗਾ ਕਿ ਦੀਪਕ ਕੁਮਾਰ ਨੂੰ ਬਿਜਲੀ ਦਾ ਕਰੰਟ ਲੱਗ ਹੈ ਜਾਂ ਦਿਲ ਦਾ ਦੌਰਾ ਪਿਆ ਹੈ ।