ਗੁਰੂ ਹਰਿ ਰਾਇ ਇੰਟੈਲੀਜੈਂਸ ਟ੍ਰੇਯਰ ਸਕੂਲ ਪੰਜਗਰਾਈਂਆਂ ’ਚ ਖੇਡ ਮੁਕਾਬਲੇ ਕਰਵਾਏ
ਊਧਨਵਾਲ, 28 ਨਵੰਬਰ (ਪਰਗਟ ਸਿੰਘ)- ਇਲਾਕੇ ਦੀ ਨਾਮਵਰ ਸੰਸਥਾ ਗੁਰੂ ਹਰਿ ਰਾਇ ਇੰਟੈਲੀਜੈਂਟ ਟ੍ਰੇਯਰ ਸਕੂਲ ਪੰਜਗਰਾਈਂਆਂ ਦੇ ਵਿਹੜੇ ਵਿਚ ਜੂਨੀਅਰ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਦੀ ਸ਼ੁਰੂਆਤ ਸਕੂਲ ਦੇ ਪ੍ਰਬੰਧਕ ਕੰਵਲਨੈਨ ਸਿੰਘ ਬਾਜਵਾ, ਚੇਅਰਪਰਸਨ ਅਮਨਦੀਪ ਕੌਰ ਬਾਜਵਾ ਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨਾਲ ਮਿਲ ਕੇ ਸ਼ਬਦ ਗਾਇਨ ਕਰ ਕੇ ਕੀਤੀ।
ਊਧਨਵਾਲ, 28 ਨਵੰਬਰ (ਪਰਗਟ ਸਿੰਘ)- ਇਲਾਕੇ ਦੀ ਨਾਮਵਰ ਸੰਸਥਾ ਗੁਰੂ ਹਰਿ ਰਾਇ ਇੰਟੈਲੀਜੈਂਟ ਟ੍ਰੇਯਰ ਸਕੂਲ ਪੰਜਗਰਾਈਂਆਂ ਦੇ ਵਿਹੜੇ ਵਿਚ ਜੂਨੀਅਰ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਦੀ ਸ਼ੁਰੂਆਤ ਸਕੂਲ ਦੇ ਪ੍ਰਬੰਧਕ ਕੰਵਲਨੈਨ ਸਿੰਘ ਬਾਜਵਾ, ਚੇਅਰਪਰਸਨ ਅਮਨਦੀਪ ਕੌਰ ਬਾਜਵਾ ਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨਾਲ ਮਿਲ ਕੇ ਸ਼ਬਦ ਗਾਇਨ ਕਰ ਕੇ ਕੀਤੀ। ਸਕੂਲ ਚੇਅਰਪਰਸਨ ਅਮਨਦੀਪ ਕੌਰ ਬਾਜਵਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਆਪਣੀ ਜ਼ਿੰਦਗੀ ਵਿਚ ਖਾਸ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਖੇਡਾਂ ਵਿਚ ਡੀ.ਪੀ. ਗੁਰਪ੍ਰੀਤ ਸਿੰਘ, ਡੀ.ਪੀ. ਨਵਜੋਤ ਕੌਰ ਤੇ ਰੈਫਰੀ ਦੀ ਭੂਮਿਕਾ ਪਰਮਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਡੌਲੀ ਵਰਮਾ, ਅੰਜੂ ਵਰਮਾ, ਅੰਤਰਪ੍ਰੀਤ ਕੌਰ, ਹਰਪ੍ਰੀਤ ਸਿੰਘ, ਮਨਜੀਤ ਕੌਰ, ਮਨਦੀਪ ਕੌਰ, ਚਰਨਜੀਤ ਕੌਰ, ਅਮਨਦੀਪ ਕੌਰ, ਅਰੁਨਵੀਰ ਕੌਰ, ਮਨਪ੍ਰੀਤ ਕੌਰ, ਇੰਦਰਜੀਤ ਕੌਰ, ਮਨਦੀਪ ਕੌਰ ਪੱਡਾ, ਰਣਜੀਤ ਕੌਰ, ਪ੍ਰੀਤਕਮਲ ਕੌਰ, ਮੀਨੂ ਸ਼ਰਮਾ, ਰਜਵੰਤ ਕੌਰ, ਗੁਰਵਿੰਦਰ ਸਿੰਘ, ਨਵਜੀਤ ਕੌਰ, ਪੂਜਾ ਗੁਪਤਾ, ਰਜਿੰਦਰ ਸਿੰਘ, ਅਮਰਜੀਤ ਸਿੰਘ, ਪ੍ਰਭਦੀਪ ਕੌਰ ਹੇਅਰ, ਅੰਮ੍ਰਿਤਪਾਲ ਕੌਰ, ਮਨਦੀਪ ਕੌਰ ਬੱਲ ਆਦਿ ਹਾਜ਼ਰ ਸਨ।