07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਦਸ ਲੱਖ ਰੁਪਏ ਖ਼ਰਚ ਕੇ ਨਿਕਾਸੀ ਨਾਲੇ ਦੇ ਪਾਣੀ ਦੀ ਸਮੱਸਿਆ ਕੀਤੀ ਹੱਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਮੰਡੀ ਲਾਧੂਕਾ, 1 ਜਨਵਰੀ (ਰਾਕੇਸ਼ ਛਾਬੜਾ)-ਮੰਡੀ ਦੀ ਪੰਚਾਇਤ ਨੇ ਰੇਲਵੇ ਕਾਲੋਨੀ ਤੇ ਹੋਰਨਾਂ ਖੇਤਰਾਂ ਦੇ ਨਿਕਾਸੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਦਸ ਲੱਖ ਰੁਪਏ ਦੀ ਰਾਸ਼ੀ ਖ਼ਰਚ ਕਰਕੇ ਲੋਕਾਂ ਦੀ ਪੰਜਾਹ ਸਾਲ ਪੁਰਾਣੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ | ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪਿੰ੍ਰਸ ਨੇ ਦੱਸਿਆ ਹੈ ਕਿ ਰੇਲਵੇ ਕਾਲੋਨੀ ਤੋਂ ਲੈ ਕੇ ਮੰਡੀ ਦੇ ਵਿਸ਼ਵਕਰਮਾ ਬਾਜ਼ਾਰ ਤੱਕ ਨਿਕਾਸੀ ਨਾਲੇ 'ਚ ਅੰਡਰ ਗਰਾਊਾਡ ਪਾਈਪਾਂ ਪਾ ਕੇ ਪੰਜਾਹ ਸਾਲ ਪੁਰਾਣੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ | ਉਨ੍ਹਾਂ ਨੇ ਕਿਹਾ ਹੈ ਇਸ ਸਥਾਨ ਤੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਮੰਡੀ ਦੀ ਨਵੀਂ ਪੰਚਾਇਤ ਨੇ ਨਿਕਾਸੀ ਦੀ ਪੁਰਾਣੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ | ਮੰਡੀ ਦੇ ਲੋਕਾਂ ਨੇ ਪੰਚਾਇਤ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਰਮਨ ਨਰੂਲਾ, ਅਮਰਜੀਤ ਸਿੰਘ, ਸ਼ਾਮ ਲਾਲ ਛਾਬੜਾ, ਸੁਭਾਸ਼ ਚੰਦਰ, ਰਾਜਵੀਰ ਸਿੰਘ, ਸਚਿਨ ਲੋਟਾ, ਸੰਜੀਵ ਕੁਮਾਰ, ਮਨਜੀਤ ਕੌਰ, ਜੰਗੀਰ ਸਿੰਘ, ਰਾਹੁਲ ਕੁੱਕੜ, ਗੁਰਮੀਤ ਸਿੰਘ ਕਾਠਪਾਲ, ਸੰਜੀਵ ਨਰੂਲਾ ਤੇ ਡਾ. ਕਾਲਾ ਕੰਬੋਜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਟਵਾਰ ਖ਼ਾਨੇ 'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ <br/> ਅਗਲੀ ਖ਼ਬਰ ਆਯੁਸ਼ਮਾਨ ਆਰੋਗਿਆ ਕੇਂਦਰ ਦੁਤਾਰਾ ਵਾਲੀ ਲਈ ਮੈਡੀਕਲ ਅਫ਼ਸਰ ਨੂੰ ਦਿੱਤਾ ਨਿਯੁਕਤੀ ਪੱਤਰ <br/>
Ad Position 24