10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਚਿੱਟੇ ਦਾ ਨਸ਼ਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-01-2026
ਫ਼ਾਜ਼ਿਲਕਾ, 2 ਜਨਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਤੇ ਖੂਈ ਖੇੜਾ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਰਵਾਨਾ ਸਨ ਤਾਂ ਦਾਣਾ ਮੰਡੀ ਗੇਟ ਦੇ ਅੰਦਰ ਦੀਵਾਰ ਦੇ ਓਹਲੇ ਇਕ ਮੋਨਾ ਲੜਕਾ ਬੈਠਾ ਦਿਖਾਈ ਦਿੱਤਾ ਤੇ ਹੈਰੋਇਨ ਦਾ ਸੇਵਨ ਕਰ ਰਿਹਾ ਸੀ, ਜਿਸ ਨੂੰ ਕਾਬੂ ਕੀਤਾ | ਜਿਸ ਨੇ ਆਪਣਾ ਨਾਂਅ ਸ਼ਿਵਮ ਕੁਮਾਰ ਉਰਫ਼ ਸ਼ਿੱਬੂ ਪੁੱਤਰ ਸੁਨੀਲ ਕੁਮਾਰ ਵਾਸੀ ਰਾਧਾ ਸੁਆਮੀ ਕਾਲੋਨੀ ਫ਼ਾਜ਼ਿਲਕਾ ਦੱਸਿਆ | ਜਾਂਚ ਅਧਿਕਾਰੀ ਹੌਲਦਾਰ ਕੁਲਦੀਪ ਨੇ ਦੱਸਿਆ ਕਿ ਪੁਲਿਸ ਪਾਰਟੀ ਪਿੰਡ ਬੋਦੀਵਾਲਾ ਪੀਥਾ ਤੋਂ ਕਟੈਹੜਾ ਨੂੰ ਜਾ ਰਹੀ ਸੀ ਤਾਂ ਲਿੰਕ ਰੋਡ ਬੋਦੀਵਾਲਾ ਪੀਥਾ ਕਟੈਹੜਾ ਰੋਡ ਕੱਸੀ 'ਤੇ ਝਾੜੀਆਂ ਵਿਚ ਬੈਠਾ ਲਵਪ੍ਰੀਤ ਸਿੰਘ ਉਰਫ਼ ਲਵਲੀ ਪੁੱਤਰ ਕੁਲਵੰਤ ਸਿੰਘ ਵਾਸੀ ਮੰਮੂਖੇੜਾ ਖਾਟਵਾ ਕੋਈ ਲਾਈਟਰ ਨੁਮਾ ਚੀਜ਼ ਜਲਾ ਰਿਹਾ ਸੀ ਅਤੇ ਜਿਥੇ ਥੋੜਾ ਥੋੜਾ ਧੰੂਆਂ ਨਿਕਲ ਰਿਹਾ ਸੀ, ਜੋ ਉਕਤ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿਚ ਫੜਿਆ ਸਾਮਾਨ ਸੁੱਟ ਕੇ ਖਿਸਕਣ ਲੱਗਿਆ ਤਾਂ ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ | ਪੁਲਿਸ ਵਲੋਂ ਦੋਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਦੇ ਦੋਸ਼ 'ਚ 2 ਵਿਅਕਤੀ ਕਾਬੂ ਅਗਲੀ ਖ਼ਬਰ ਸਾਲ 2025 'ਚ ਅਬੋਹਰ ਦੇ ਜੂਡੋ ਤੇ ਕੁਰਾਸ਼ ਖਿਡਾਰੀਆਂ ਨੇ ਰਾਸ਼ਟਰੀ ਪੱਧਰ 'ਤੇ 6 ਅਤੇ ਰਾਜ ਪੱਧਰ 'ਤੇ 45 ਤਗਮੇ ਜਿੱਤੇ...
Ad Position 24