10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਸ਼ੇ ਦਾ ਸੇਵਨ ਕਰਨ ਦੇ ਦੋਸ਼ 'ਚ 2 ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 03-01-2026
ਜਲਾਲਾਬਾਦ, 2 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਤੇ ਅਮੀਰ ਖ਼ਾਸ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ ਨਸ਼ੇ ਦਾ ਸੇਵਨ ਕਰਨ 'ਤੇ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਐੱਚ. ਸੀ. ਮਿਲਖ ਰਾਜ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਅਮੀਰ ਖ਼ਾਸ ਤੋਂ ਲਿੰਕ ਰੋਡ ਚੁਰਸਤਾ ਬਸਤੀ ਭੰਡਾਰੀਆਂ ਵਾਲੀ ਸਾਈਡ ਨੂੰ ਜਾ ਰਹੇ ਸੀ ਤਾਂ ਇਕ ਨੌਜਵਾਨ ਵਿਅਕਤੀ ਜੋ ਸੜਕ ਕਿਨਾਰੇ ਕੱਚੀ ਪਟੜੀ ਝਾੜੀਆਂ 'ਚ ਬੈਠਾ ਸੀ, ਪੁਲਿਸ ਦੀ ਗੱਡੀ ਵੇਖ ਕੇ ਮੌਕੇ 'ਤੇ ਖਿਸਕਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂਅ ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਵੀਰਪਾਲ ਵਾਸੀ ਬਸਤੀ ਹਾਈ ਸਕੂਲ ਹਾਲ ਆਬਾਦ ਜੰਮੂ ਬਸਤੀ ਥਾਣਾ ਸਿਟੀ ਜਲਾਲਾਬਾਦ ਦੱਸਿਆ, ਜਿਸ ਨੂੰ ਪੁਲਿਸ ਪਾਰਟੀ ਨੇ ਨਸ਼ੇ ਦਾ ਸੇਵਨ ਕਰਨ ਤੇ ਸਿਲਵਰ ਪੰਨੀ, ਅੱਗ ਲਗਾਉਣ ਵਾਲਾ ਲਾਈਟਰ ਅਤੇ 10 ਰੁਪਏ ਦਾ ਸਿਗਰਟ ਨੁਮਾ ਨੋਟ ਸਮੇਤ ਕਾਬੂ ਕਰਨ ਉਪਰੰਤ ਥਾਣਾ ਅਮੀਰ ਖ਼ਾਸ ਵਿਖੇ ਧਾਰਾ 27/61/85 ਐਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੀਤਾ ਗਿਆ ਹੈ | ਓਧਰ ਥਾਣਾ ਵੈਰੋਕੇ ਵਿਖੇ ਦਰਜ ਮੁਕੱਦਮੇ ਦੇ ਤਫ਼ਤੀਸ਼ੀ ਅਫ਼ਸਰ ਐੱਚ. ਸੀ. ਕਾਰਜ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਦਾਣਾ ਮੰਡੀ ਵੈਰੋਕੇ ਵਿਖੇ ਬਣੇ ਬਰਾਂਡੇ 'ਚ ਵਿਅਕਤੀ ਬੈਠਾ ਦਿਖਾਈ ਦਿੱਤਾ, ਜਿਸ ਦੇ ਕੋਲ ਮਾਮੂਲੀ ਅੱਗ ਬਲਦੀ ਦਿਖਾਈ ਦਿੱਤੀ, ਜੋ ਪੁਲਿਸ ਪਾਰਟੀ ਦੀ ਗੱਡੀ ਵੇਖ ਕੇ ਇਕਦਮ ਖੜ੍ਹਾ ਹੋ ਗਿਆ ਅਤੇ ਆਪਣੇ ਹੱਥ 'ਚ ਫੜੀ ਵਸਤੂ ਨੂੰ ਥੱਲੇ ਸੁੱਟ ਦਿੱਤਾ ਅਤੇ ਤੇਜ਼ ਕਦਮੀ ਤੁਰ ਪਿਆ, ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਸੁੱਟੇ ਗਏ ਸਾਮਾਨ ਦੀ ਤਲਾਸ਼ੀ ਕਰਨ 'ਤੇ ਇਕ ਲਾਈਟਰ, ਇਕ ਸਿਲਵਰ ਪੰਨੀ, ਜਿਸ 'ਤੇ ਕੋਈ ਨਸ਼ੀਲਾ ਪਦਾਰਥ ਲੱਗਾ ਹੋਇਆ ਸੀ ਅਤੇ ਇਕ 10 ਰੁਪਏ ਦਾ ਨੋਟ ਭਾਰਤੀ ਕਰੰਸੀ ਬਰਾਮਦ ਹੋਇਆ | ਪੁਲਿਸ ਨੇ ਸੰਦੀਪ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਚੱਕ ਬਲੋਚਾ ਉਰਫ਼ ਮਹਾਲਮ ਨੂੰ ਕਾਬੂ ਕਰਨ ਉਪਰੰਤ ਥਾਣਾ ਵੈਰੋਕੇ ਵਿਖੇ ਪਰਚਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਪ੍ਰੈਗਾਬਲਿਨ ਤੇ ਟਰਾਮਾਡੋਲ ਦਵਾਈਆਂ ਬਰਾਮਦ ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24