11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੀ. ਓ. ਸਟਾਫ਼ ਨੇ ਕੀਤਾ 1 ਭਗੌੜਾ ਕਾਬੂ

Ad Position 21
No active advertisement
ਅਜੀਤ ਡੈਸਕ 03-01-2026
ਜਲਾਲਾਬਾਦ, 2 ਜਨਵਰੀ (ਜਤਿੰਦਰ ਪਾਲ ਸਿੰਘ)-ਪੀ. ਓ. ਸਟਾਫ਼ ਨੇ 1 ਭਗੌੜੇ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ. ਓ. ਸਟਾਫ਼ ਦੇ ਇੰਚਾਰਜ ਏ. ਐੱਸ. ਆਈ. ਰਤਨ ਲਾਲ ਨੇ ਦੱਸਿਆ ਕਿ ਐੱਸ. ਐੱਸ. ਪੀ. ਗੁਰਮੀਤ ਸਿੰਘ, ਐੱਸ. ਪੀ. ਡੀ. ਮੁਖ਼ਤਿਆਰ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਪੀ. ਓ. ਸਟਾਫ਼ ਫ਼ਾਜ਼ਿਲਕਾ ਨੇ 299 ਸੀ. ਆਰ. ਪੀ. ਸੀ. ਤਹਿਤ ਚੱਲੇ ਆ ਰਹੇ ਭਗੌੜੇ ਜਸਵਿੰਦਰ ਸਿੰਘ ਉਰਫ਼ ਨਿੰਮ੍ਹਾ ਪੁੱਤਰ ਸ਼ਾਮ ਸਿੰਘ ਕੰਨਲਾ ਵਾਲੇ ਝੱਗੇ ਨੂੰ ਅੱਜ ਕਾਬੂ ਕੀਤਾ ਗਿਆ ਹੈ ¢ ਉਨ੍ਹਾਂ ਦੱਸਿਆ ਮੁਕੱਦਮਾ ਨੰ 126 ਮਿਤੀ 11-7-2023 ਅਧੀਨ ਧਾਰਾ ਅੰਡਰ ਸੈਕਸ਼ਨ 21-61-85 ਐਨ ਡੀ ਪੀ ਐੱਸ ਐਕਟ ਅਧੀਨ ਥਾਣਾ ਸਿਟੀ ਜਲਾਲਾਬਾਦ ਅਧੀਨ ਉਕਤ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਅਦਾਲਤ 'ਚ ਪੇਸ਼ ਨਾ ਹੋਣ 'ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਤੇ ਉਕਤ ਭਗੌੜੇ ਨੂੰ ਅੱਜ ਕਾਬੂ ਕਰਕੇ ਥਾਣਾ ਸਿਟੀ ਜਲਾਲਾਬਾਦ ਦੇ ਹਵਾਲੇ ਕੀਤਾ | ਪੁਲਿਸ ਵਲੋਂ ਅਗਲੀ ਕਾਰਵਾਈ ਕਰਕੇ ਉਕਤ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਪੀ. ਓ. ਸਟਾਫ਼ ਦੇ ਇੰਚਾਰਜ ਏ. ਐੱਸ. ਆਈ. ਰਤਨ ਲਾਲ, ਐੱਚ. ਸੀ. ਜਸਵਿੰਦਰ ਸਿੰਘ, ਐੱਚ. ਸੀ. ਮਨਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਮਰਜੀਤ ਸਿੰਘ ਰੁਕਨਪੁਰਾ ਹਲਕਾ ਬੱਲੂਆਣਾ ਤੋਂ 'ਆਪ' ਦੇ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪੁਲਿਸ ਨੇ 2 ਮੋਟਰਸਾਈਕਲ ਚੋਰਾਂ ਨੂੰ ਕੀਤਾ ਕਾਬੂ
Ad Position 24