06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕੌਂਸਲ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਉਮੀਦਵਾਰਾਂ ਵਲੋਂ ਪੋਸਟਰ ਜੰਗ ਸ਼ੁਰੂ ਕਾਲੜਾ ਤੇ ਮੈਣੀ ਨੇ ਵੋਟਰਾਂ ਨਾਲ ਸੰਪਰਕ 'ਚ ਲਿਆਂਦੀ ਤੇਜ਼ੀ

Ad Position 21
No active advertisement
ਅਜੀਤ ਡੈਸਕ 04-01-2026
ਫ਼ਾਜ਼ਿਲਕਾ, 3 ਜਨਵਰੀ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵਾਰਡਬੰਦੀ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ | ਨਵੀਂ ਵਾਰਡਾਂ ਦੀ ਹੱਦਬੰਦੀ ਨੂੰ ਲੈ ਕੇ ਨਕਸ਼ੇ ਵੀ ਨਗਰ ਕੌਂਸਲਾਂ ਨੇ ਜਨਤਕ ਕਰ ਦਿੱਤੇ ਹਨ | ਨਵੀਂ ਹੱਦਬੰਦੀ ਨੂੰ ਲੈ ਕੇ ਵਿਸ਼ੇਸ਼ ਕਰਕੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਖ਼ਤ ਇਤਰਾਜ਼ ਜਤਾਏ ਹਨ | ਵਾਰਡਬੰਦੀ ਜਨਤਕ ਹੋਣ ਤੋਂ ਬਾਅਦ ਸਿਆਸਤ ਦੇ ਪੁਰਾਣੇ ਖਿਡਾਰੀ ਕਈਆਂ ਦੀਆਂ ਰਿਹਾਇਸ਼ ਵਾਲੀਆਂ ਗਲੀਆਂ ਉਨ੍ਹਾਂ ਦੇ ਪੁਰਾਣੇ ਵਾਰਡਾਂ ਵਿਚੋਂ ਕੱਟੀਆਂ ਗਈਆਂ ਹਨ ਅਤੇ ਨਵੀਂ ਵਾਰਡਬੰਦੀ ਵਿਚ ਪਾ ਦਿੱਤੀਆਂ ਗਈਆਂ ਹਨ | ਜਿਸ ਨਾਲ ਕਈ ਉਮੀਦਵਾਰ ਤਾਂ ਚੋਣ ਲੜਨੋਂ ਰਹਿ ਗਏ ਅਤੇ ਕਈ ਹੁਣ ਦੂਸਰੇ ਵਾਰਡਾਂ ਅੰਦਰ ਆਪਣੀ ਕਿਸਮਤ ਅਜ਼ਮਾਉਣੀ ਚਾਹੁੰਦੇ ਹਨ | ਇਨ੍ਹਾਂ ਨੂੰ ਲੈ ਕੇ ਟਿਕਟ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੇ ਵਾਰਡਾਂ ਦੇ ਅੰਦਰ ਪੋਸਟਰ ਬਾਜ਼ੀ ਦੇ ਮੁਕਾਬਲੇ ਸ਼ੁਰੂ ਕਰ ਦਿੱਤੇ ਹਨ | ਕਾਂਗਰਸ ਪਾਰਟੀ ਦੇ ਪੁਰਾਣੇ ਘੁਲਾਟੀਏ ਕਈ ਦਹਾਕੇ ਤੋਂ ਨਗਰ ਕੌਂਸਲ ਦੇ ਮੈਂਬਰ ਚਲੇ ਆ ਰਹੇ, ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ, ਸਾਬਕਾ ਪ੍ਰਧਾਨ ਨਗਰ ਸੁਧਾਰ ਟਰੱਸਟ ਸੁਰਿੰਦਰ ਕਾਲੜਾ ਜੋ ਕਿ ਇਸ ਵਾਰ ਵੀ ਚੋਣ ਲੜਨ ਦੇ ਦਾਅਵੇਦਾਰ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਾਣੇ ਵਾਰਡ ਨੂੰ ਤੋੜਫੋੜ ਦਿੱਤਾ ਗਿਆ ਹੈ | ਉਨ੍ਹਾਂ ਦੀ ਗਲੀ ਨੂੰ , ਜਿਸ ਵਿਚ ਉਹ ਰਹਿੰਦੇ ਹਨ, ਨੂੰ ਨਵੇਂ ਵਾਰਡ ਨਾਲ ਜੋੜਿਆ ਗਿਆ ਹੈ | ਉਨ੍ਹਾਂ ਨੇ ਵੀ ਆਪਣਾ ਪੁਰਾਣਾ ਵਾਰਡ ਛੱਡ ਨਵੇਂ ਵਾਰਡ ਅੰਦਰ ਕਿਸਮਤ ਅਜ਼ਮਾਉਣ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਟਿਕਟ ਮਿਲਣਾ ਉਨ੍ਹਾਂ ਦੇ ਸਿਆਸੀ ਕਿਸਮਤ 'ਤੇ ਨਿਰਭਰ ਕਰਦਾ ਹੈ | ਪਰ ਉਨ੍ਹਾਂ ਨੇ ਵਾਰਡ ਨੰਬਰ 10 ਅੰਦਰ ਨਵੇਂ ਸਾਲ, ਲੋਹੜੀ ਦੇ ਤਿਉਹਾਰ ਆਦਿ ਦੀਆਂ ਵਾਰਡ ਵਾਸੀਆਂ ਨੂੰ ਮੁਬਾਰਕਾਂ ਆਪਣੀ ਤਸਵੀਰ ਵਾਲੇ ਪੋਸਟ ਛਪਵਾ ਕੇ ਸਾਰੇ ਵਾਰਡ ਅੰਦਰ ਲਗਾ ਦਿੱਤੇ ਹਨ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਸੁਨੀਲ ਮੈਣੀ ਨੇ ਵੀ ਆਪਣੇ ਵਧਾਈ ਦੇ ਪੋਸਟਰ ਛਪਵਾ ਕੇ ਪੂਰੇ ਮੁਕਾਬਲੇਬਾਜ਼ੀ ਵਿਚ ਉਤਰ ਆਏ ਹਨ | ਭਾਵੇਂ ਸੁਰਿੰਦਰ ਕਾਲੜਾ ਨਵੀਂ ਹੱਦਬੰਦੀ ਨੂੰ ਲੈ ਕੇ ਭਾਰੀ ਗ਼ੁੱਸੇ ਵਿਚ ਹਨ, ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਚੋਣਾਂ ਸਮੇਂ ਵਾਰਡਬੰਦੀ ਦਾ ਕੰਮ ਸਰਕਾਰੀ ਨਿਯਮਾਂ ਅਨੁਸਾਰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਵਾਰ ਦੀਆਂ ਚੋਣਾਂ ਦੇਖ ਲਵੋ, ਹਰ ਵਾਰ ਨਵੀਂ ਹੱਦਬੰਦੀ ਕੀਤੀ ਜਾਂਦੀ ਹੈ | ਇਸ ਤਰ੍ਹਾਂ ਇਸ ਵਾਰ ਵੀ ਕੀਤੀ ਵਾਰਡਬੰਦੀ ਕੋਈ ਨਵਾਂ ਕੰਮ ਨਹੀਂ ਹੈ | ਸ੍ਰੀ ਕਾਲੜਾ ਤੇ ਸ੍ਰੀ ਮੈਣੀ ਦੀ ਪੋਸਟ ਜੰਗ ਦੀਆਂ ਚਰਚਾਵਾਂ ਵਾਰਡ ਦੀਆਂ ਸੱਥਾਂ 'ਤੇ ਚੱਲ ਪਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਮਾਂ ਪੁੱਤਰ ਗਿ੍ਫ਼ਤਾਰ ਅਗਲੀ ਖ਼ਬਰ ਅਬੋਹਰ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਹੋਈ ਚੋਣ
Ad Position 24