ਅਬੋਹਰ, 3 ਜਨਵਰੀ (ਵਿਵੇਕ ਹੂੜੀਆ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਅਬੋਹਰ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਅਰਵਿੰਦ ਬਜਾਜ ਨੂੰ ਕਲੱਬ ਦਾ ਪ੍ਰਧਾਨ, ਪੰਕਜ ਹਾਂਡਾ ਨੂੰ ਜਨਰਲ ਸਕੱਤਰ, ਰਾਕੇਸ਼ ਮੁੰਜਾਲ ਨੂੰ ਖ਼ਜ਼ਾਨਚੀ ਬਣਾਇਆ ਗਿਆ, ਜਦੋਂ ਕਿ ਆਸ਼ੀਸ਼ ਕੁਮਾਰ, ਰਾਜੂ ਮਿੱਤਲ, ਸੰਜੇ ਸਿੰਗਲਾ, ਰਾਕੇਸ਼, ਮੋਤੀ ਮੁਟਨੇਜਾ ਅਤੇ ਮਨੋਹਰ ਸਚਦੇਵਾ ਨੂੰ ਉਪ ਪ੍ਰਧਾਨ ਬਣਾਇਆ ਗਿਆ | ਇਸ ਤੋਂ ਇਲਾਵਾ ਰਿੰਪੀ, ਦਵਿੰਦਰ ਸਿੰਘ ਕਾਕਾ ਅਤੇ ਅਭਿਸ਼ੇਕ ਸਿਡਾਨਾ, ਅਸ਼ਵਨੀ ਅਤੇ ਬਲਜਿੰਦਰ ਨੂੰ ਸਕੱਤਰ ਬਣਾਇਆ ਗਿਆ | ਮੀਟਿੰਗ ਦੌਰਾਨ ਐਸ.ਡੀ.ਐਮ ਕਿ੍ਸ਼ਨ ਪਾਲ ਰਾਜਪੂਤ ਅਤੇ ਡੀ.ਐਸ.ਪੀ ਸੁਖਵਿੰਦਰ ਸਿੰਘ ਨੂੰ ਕਲੱਬ ਦਾ ਮੁੱਖ ਸਰਪ੍ਰਸਤ ਬਣਾਇਆ ਗਿਆ | ਜਦੋਂ ਕਿ ਚੰਦ ਪ੍ਰਕਾਸ਼ ਸੇਤੀਆ, ਵਿਜੇ ਨਾਗਪਾਲ ਬੱਬੂ, ਅਰਜੁਨ ਸਿਆਗ, ਰਵੀ ਸੇਤੀਆ, ਨਵਨੀਤ ਜੈਸਵਾਲ, ਸੁਰਿੰਦਰ ਵਿਜ ਅਤੇ ਰਾਜੇਸ਼ ਡੋਡਾ ਨੂੰ ਸਰਪ੍ਰਸਤ ਬਣਾਇਆ ਗਿਆ | ਇਸ ਮੌਕੇ ਅਰੁਣ ਨਾਰੰਗ ਨੇ ਕਿਹਾ ਕਿ ਇਸ ਕਲੱਬ ਵਿਚ ਕੋਈ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨਹੀਂ ਹੋਣਗੀਆਂ ਅਤੇ ਇਸ ਨੰੂ ਪੂਰੀ ਤਰ੍ਹਾਂ ਸਮਾਜਿਕ ਢੰਗ ਨਾਲ ਚਲਾਇਆ ਜਾਵੇਗਾ, ਇਸੇ ਲਈ ਐਸ.ਡੀ.ਐਮ ਅਤੇ ਡੀ.ਐਸ.ਪੀ ਨੂੰ ਇਸ ਵਿਚ ਮੁੱਖ ਸਰਪ੍ਰਸਤ ਵਜੋਂ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਲੱਬ ਦੇ ਵਿਸਥਾਰ ਲਈ ਯਤਨ ਕਰਨ ਤਾਂ ਜੋ ਇਸ ਕਲੱਬ 'ਚ ਸ਼ਹਿਰ ਦੇ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ | ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਅਰਵਿੰਦ ਬਜਾਜ ਨੇ ਵੀ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਤਨ, ਮਨ ਅਤੇ ਧਨ ਨਾਲ ਨਿਭਾਉਣਗੇ ਅਤੇ ਸਾਰੇ ਨਾਗਰਿਕਾਂ ਨੂੰ ਨਾਲ ਲੈ ਕੇ ਚੱਲਣਗੇ |