07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ਼ਿਵਪੁਰੀ ਕਮੇਟੀ ਨੂੰ ਪੰਚਾਇਤ ਨੇ ਸਸਕਾਰ ਵਾਲੀ ਭੱਠੀ ਲਈ ਚੈੱਕ ਭੇਟ ਕੀਤਾ

Ad Position 21
No active advertisement
ਅਜੀਤ ਡੈਸਕ 04-01-2026
ਮੰਡੀ ਲਾਧੂਕਾ, 3 ਜਨਵਰੀ (ਰਾਕੇਸ਼ ਛਾਬੜਾ)-ਮੰਡੀ ਦੀ ਪੰਚਾਇਤ ਨੇ ਸ਼ਿਵਪੁਰੀ ਕਮੇਟੀ ਨੂੰ ਸ਼ਮਸ਼ਾਨਘਾਟ ਵਿਚ ਸੰਸਕਾਰ ਦੇ ਲਈ ਆਧੁਨਿਕ ਭੱਠੀ ਬਣਾਉਣ ਲਈ 2 ਲੱਖ 40 ਹਜ਼ਾਰ ਰੁਪਏ ਦੀ ਗਰਾਂਟ ਪ੍ਰਦਾਨ ਕੀਤੀ ਗਈ ਹੈ | ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪਿ੍ੰਸ ਨੇ ਦੱਸਿਆ ਕਿ ਮੰਡੀ ਦੇ ਸ਼ਮਸ਼ਾਨਘਾਟ ਵਿਚ ਨਵੀਂ ਅਤੇ ਆਧੁਨਿਕ ਭੱਠੀ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜ ਹੋਣ ਵਾਲੇ ਸਨ, ਜਿਨ੍ਹਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਨੇ ਕਿਹਾ ਹੈ ਸੰਸਕਾਰ ਦੇ ਲਈ ਇਹ ਭੱਠੀ ਕਾਫ਼ੀ ਕਿਫ਼ਾਇਤੀ ਸਾਬਤ ਹੋ ਰਹੀ ਹੈ | ਉਨ੍ਹਾਂ ਨੇ ਕਿਹਾ ਹੈ ਰਵਾਇਤੀ ਤਰੀਕੇ ਦੇ ਨਾਲ ਕੀਤੇ ਗਏ ਸੰਸਕਾਰ ਤੇ 7 ਮਣ ਲੱਕੜ ਖਪ ਜਾਂਦੀ ਸੀ, ਜਦੋਂ ਕਿ ਇਸ ਪ੍ਰਕਾਰ ਦੀ ਭੱਠੀ ਵਿਚ ਸਿਰਫ਼ 60 ਤੋਂ 70 ਕਿੱਲ੍ਹ ਲੱਕੜ ਦੇ ਨਾਲ ਸੰਸਕਾਰ ਸੰਪੰਨ ਹੋ ਜਾਂਦਾ ਹੈ | ਉਨ੍ਹਾਂ ਨੇ ਕਿਹਾ ਹੈ ਕਿ ਇਕ ਤਰ੍ਹਾਂ ਦੇ ਨਾਲ ਇਸ ਪ੍ਰਕਾਰ ਦੀਆਂ ਭੱਠੀਆਂ ਵਾਤਾਵਰਨ ਦੇ ਲਈ ਵੀ ਬਿਹਤਰ ਸਾਬਤ ਹੋ ਰਹੀਆਂ ਹਨ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸ਼ਿਵਪੁਰੀ ਕਮੇਟੀ ਦੇ ਪ੍ਰਧਾਨ ਸਤੀਸ਼ ਵਧਵਾ, ਰਮਨ ਨਰੂਲਾ, ਜੰਗੀਰ ਸਿੰਘ, ਸਚਿਨ ਲੋਟਾ ਸੋਨੂੰ, ਸੁਭਾਸ਼ ਕੰਬੋਜ, ਸ਼ਾਮ ਲਾਲ ਛਾਬੜਾ, ਰਾਜਦੀਪ ਸਿੰਘ ਅਤੇ ਅਜੈ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਦੇ ਦੋਸ਼ 'ਚ ਇਕ ਵਿਅਕਤੀ ਕਾਬੂ, ਪਰਚਾ ਦਰਜ ਅਗਲੀ ਖ਼ਬਰ ਹਲਕਾ ਇੰਚਾਰਜ ਆਸ਼ੂ ਬੰਗੜ ਵਲੋਂ ਮਿਸ਼ਨ 2027 ਨੂੰ ਲੈ ਕੇ ਵਰਕਰ ਮੀਟਿੰਗ
Ad Position 24