ਜਲਾਲਾਬਾਦ, 3 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੇ ਦਾ ਸੇਵਨ ਕਰਨ ਦੇ ਸਬੰਧ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸਲੇਸ਼ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਅਮੀਰ ਖ਼ਾਸ ਨਹਿਰ ਦੀ ਪਟੜੀ 'ਤੇ ਮੌਜੂਦ ਸੀ ਤਾਂ ਇਕ ਨੌਜਵਾਨ ਜੋ ਨਹਿਰ ਦੀ ਪਟੜੀ 'ਤੇ ਬੈਠਾ ਸੀ ਅਤੇ ਪੁਲਿਸ ਦੀ ਗੱਡੀ ਵੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਨੰੂ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮਹਿੰਦਰ ਸਿੰਘ ਪੁੱਤਰ ਅਰੂੜ੍ਹ ਸਿੰਘ ਵਾਸੀ ਅਮੀਰ ਖ਼ਾਸ ਦੱਸਿਆ, ਜਿਸ ਨੰੂ ਪੁਲਿਸ ਨੇ ਸਿਲਵਰ ਪੰਨੀ, ਅੱਗ ਲਗਾਉਣ ਵਾਲਾ ਲਾਈਟਰ ਅਤੇ 10 ਰੁਪਏ ਦਾ ਸਿਗਰਟ ਨੁਮਾ ਨੋਟ ਸਣੇ ਕਾਬੂ ਕਰਕੇ ਥਾਣਾ ਅਮੀਰ ਖ਼ਾਸ ਵਿਖੇ ਧਾਰਾ 27/61/85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਨੰਬਰ 3 ਦਰਜ ਕੀਤਾ ਗਿਆ ਹੈ |