15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਰਹੱਦੀ ਲੋਕ ਸੇਵਾ ਸਮਿਤੀ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੀ ਨਵੀਂ ਕਾਰਜਕਾਰਨੀ ਦਾ ਐਲਾਨ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਫ਼ਾਜ਼ਿਲਕਾ, 27 ਜਨਵਰੀ (ਅਮਰਜੀਤ ਸ਼ਰਮਾ)-ਸਰਹੱਦੀ ਲੋਕ ਸੇਵਾ ਸਮਿਤੀ, ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਦੁਰਗਿਆਨਾ ਮੰਦਰ ਫ਼ਾਜ਼ਿਲਕਾ ਵਿਖੇ ਆਯੋਜਿਤ ਕੀਤੀ ਗਈ | ਜਿਸ ਵਿਚ ਸੰਗਠਨ ਦੀ ਨਵੀਂ ਜ਼ਿਲ੍ਹਾ ਕਾਰਜਕਾਰਨੀ ਦਾ ਰਸਮੀ ਐਲਾਨ ਕੀਤਾ ਗਿਆ | ਇਸ ਮੌਕੇ ਸੂਬਾ ਸੰਗਠਨ ਮੰਤਰੀ ਸੁਮਿਤ ਕੁਮਾਰ, ਸੂਬਾ ਮੰਤਰੀ ਇੰਦਰਪਾਲ ਗੋਇਲ ਅਤੇ ਸੂਬਾ ਸਹਿ-ਸੇਵਾ ਪ੍ਰਮੁੱਖ ਮਨੀਸ਼ ਛਾਬੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਮਹਾਵੀਰ ਟਾਂਕ ਨੇ ਕੀਤੀ | ਉਨ੍ਹਾਂ ਨਵੀਂ ਕਾਰਜਕਾਰਨੀ ਦੀ ਘੋਸ਼ਣਾ ਕਰਦਿਆਂ ਸਮੂਹ ਅਹੁਦੇਦਾਰਾਂ ਨੂੰ ਸੰਗਠਨ ਦੇ ਕਾਰਜਾਂ ਨੂੰ ਹੇਠਲੇ ਪੱਧਰ ਤੱਕ ਲਿਜਾਉਣ ਅਤੇ ਸਮਾਜ ਸੇਵਾ ਲਈ ਡਟਣ ਦਾ ਮਾਰਗਦਰਸ਼ਨ ਦਿੱਤਾ | ਨਵ-ਗਠਿਤ ਕਾਰਜਕਾਰਨੀ ਵਿਚ ਜ਼ਿਲ੍ਹਾ ਪ੍ਰਧਾਨ ਮਹਾਵੀਰ ਟਾਂਕ, ਜ਼ਿਲ੍ਹਾ ਜਨਰਲ ਸਕੱਤਰ ਕੇਵਲ ਕਰੋੜੀ ਵਾਲ, ਜ਼ਿਲ੍ਹਾ ਮੰਤਰੀ ਰਾਜਕੁਮਾਰ ਭਾਟੀ, ਹਰੀ ਕਿ੍ਸ਼ਨ ਹੁੜੀਆ, ਈਸ਼ਵਰ ਦਾਸ (ਸ਼ਾਲੂ) ਗੋਇਲ, ਜ਼ਿਲ੍ਹਾ ਮਹਿਲਾ ਮੁਖੀ ਸ਼੍ਰੀਮਤੀ ਪੂਨਮ ਕਾਸਵਾਨ, ਜ਼ਿਲ੍ਹਾ ਖ਼ਜ਼ਾਨਚੀ ਸੁਨੀਲ ਰਾਮਕੋਟ, ਜ਼ਿਲ੍ਹਾ ਯੂਥ ਮੁਖੀ ਦਿਨੇਸ਼, ਜ਼ਿਲ੍ਹਾ ਸੇਵਾ ਮੁਖੀ ਚੰਦਰਭਾਨ ਅਤੇ ਜ਼ਿਲ੍ਹਾ ਪ੍ਰਚਾਰ ਮੁਖੀ ਓਮ ਪ੍ਰਕਾਸ਼ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਮੀਟਿੰਗ ਵਿਚ ਭਵਿੱਖ ਵਿਚ ਸਰਹੱਦੀ ਲੋਕ ਸੇਵਾ ਸਮਿਤੀ ਦੇ ਕਾਰਜ ਵਿਸਤਾਰ ਅਤੇ ਸਮਾਜ ਸੇਵਾ ਦੀਆਂ ਯੋਜਨਾਵਾਂ ਬਾਰੇ ਵਿਸਤਾਰ ਵਿਚ ਚਰਚਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਬੈਂਕਾਂ ਦੇ ਅਧਿਕਾਰੀ ਤੇ ਮੁਲਾਜ਼ਮ ਦੇਸ਼ ਵਿਆਪੀ ਹੜਤਾਲ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਸਰਹੱਦੀ ਪਿੰਡਾਂ 'ਚ ਵਿਸ਼ਾਲ ਟਰੈਕਟਰ ਮਾਰਚ
Ad Position 24