25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ (ਏਟਕ) ਦਾ ਵਫ਼ਦ ਮੁਸ਼ਕਿਲਾਂ ਦੇ ਸੰਬੰਧ ਵਿਚ ਪ੍ਰੋਗਰਾਮ ਅਫ਼ਸਰ ਫ਼ਾਜ਼ਿਲਕਾ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 31-01-2026
ਜਲਾਲਾਬਾਦ, 30 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ (ਏਟਕ) ਦਾ ਵਫ਼ਦ ਸੂਬਾ ਪ੍ਰਧਾਨ ਸਰੋਜ ਛੱਪੜੀਂ ਵਾਲਾ ਤੇ ਸੂਬਾ ਸਕੱਤਰ ਸੁਨੀਲ ਕੋਰ ਬੇਦੀ ਦੀ ਅਗਵਾਈ 'ਚ ਪ੍ਰੋਗਰਾਮ ਅਫ਼ਸਰ ਫ਼ਾਜ਼ਿਲਕਾ ਨੂੰ ਮਿਲਿਆ ਅਤੇ ਉਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਆਂਗਣਵਾੜੀ ਵਰਕਰਾਂ ਉੱਪਰ 'ਮੇਰਾ ਘਰ-ਮੇਰੇ ਨਾਮ' ਤਹਿਤ ਲਾਲ ਲਕੀਰ ਦਾ ਸਰਵੇ ਕਰਨ ਵਾਸਤੇ ਵਾਧੂ ਕੰਮ ਦਾ ਬੋਝ ਪਾਇਆ ਜਾ ਰਿਹਾ ਹੈ ਜੋਕਿ ਉਹ ਨਹੀਂ ਕਰਨਗੀਆਂ | ਉਨ੍ਹਾਂ ਦੇ ਦੱਸਿਆ ਕਿ ਆਂਗਣਵਾੜੀ ਵਰਕਰ ਕੋਲ ਤਾਂ ਆਪਣੇ ਮਹਿਕਮੇ ਦਾ ਕੰਮ ਹੀ ਬਹੁਤ ਹੈ | ਉਨ੍ਹਾਂ ਨੂੰ ਪੋਸ਼ਣ ਟਰੈਕਰ ਐਪ ਤੋਂ ਹੀ ਵਿਹਲ ਨਹੀਂ ਮਿਲਦੀ, ਜੋਕਿ ਸਵੇਰੇ 7 ਵਜੇ ਸ਼ੁਰੂ ਹੋ ਕੇ ਰਾਤ 10 ਵਜੇ ਤੱਕ ਚੱਲਦਾ ਰਹਿੰਦਾ ਹੈ ਅਤੇ ਵਰਕਰਾਂ ਨੂੰ 15ਘੰਟੇ ਆਨਲਾਈਨ ਕੰਮ ਕਰਦੀਆਂ, ਜਿਸ 'ਚ 0 ਤੋਂ 6 ਸਾਲ ਦੇ ਬੱਚਿਆਂ ਦਾ ਭਾਰ ਕਰਨਾ, ਗਰਭਵਤੀ ਅÏਰਤਾਂ ਤੇ ਦੁੱਧ ਪਲਾਉ ਮਾਂਵਾਂ ਅਤੇ ਛੇ ਸਾਲ ਦੇ ਬੱਚਿਆਂ ਨੂੰ ਫੀਡ ਦੇ ਕੇ ਉਨ੍ਹਾਂ ਫ਼ੋਟੋ ਕੈਪਚਰ ਕਰਨੀ, ਫ਼ੋਟੋ ਕੈਪਚਰ ਕਰਨ ਵਾਸਤੇ ਵਰਕਰਾਂ ਨੂੰ ਕਿੰਨੀ ਕਿੰਨੀ ਵਾਰ ਲੋਕਾਂ ਦੇ ਘਰ ਜਾਣਾ ਪੈਂਦਾ ਹੈ | ਜੇਕਰ ਉਹ ਹੋਰ ਵਾਧੂ ਕੰਮਾਂ 'ਚ ਉਲਝ ਗਈਆਂ ਤਾਂ ਲਾਭਪਾਤਰੀ ਆਪਣੇ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ | ਜਥੇਬੰਦੀ ਵਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਹੋ ਜਿਹੇ ਵਾਧੂ ਕੰਮ ਵਾਪਸ ਨਾ ਲਏ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਪ੍ਰੋਗਰਾਮ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਡੀ. ਸੀ. ਨਾਲ ਗੱਲ ਕਰ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਅÏਰਤ ਕਾਬੂ ਅਗਲੀ ਖ਼ਬਰ ਨਸ਼ਿਆਂ ਦੇ ਗੜ੍ਹ 'ਚ ਪੁਲਿਸ ਦੀ ਛਾਪੇਮਾਰੀ, ਲੋਕਾਂ ਨੇ ਪੁਲਿਸ ਦੀ ਕਾਰਜਪ੍ਰਣਾਲੀ ਦੀ ਕੀਤੀ ਸ਼ਲਾਘਾ
Ad Position 24