03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਵਿਦਿਆਰਥੀ ਵੀਰ ਨੇ ਨੈਸ਼ਨਲ ਜੂਡੋ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 01-02-2026
ਬੱਲੂਆਣਾ, 31 ਜਨਵਰੀ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸਕੂਲ ਆਫ਼ ਐਮੀਨੈਂਸ' ਰਾਮਸਰਾ ਦੇ ਵਿਦਿਆਰਥੀ ਵੀਰ ਨੇ ਨੈਸ਼ਨਲ ਪੱਧਰ 'ਤੇ ਵੱਡੀ ਮੱਲ ਮਾਰੀ ਹੈ | ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਵੀਰ ਪੁੱਤਰ ਵਿਜੈ ਕੁਮਾਰ ਨੇ ਸਾਲ 2025-26 ਦੀਆਂ ਨੈਸ਼ਨਲ ਗੇਮਜ਼ (ਅੰਡਰ-19) ਜੂਡੋ ਚੈਂਪੀਅਨਸ਼ਿਪ 'ਚ ਦੇਸ਼ ਭਰ ਦੇ ਖਿਡਾਰੀਆਂ ਨੂੰ ਪਛਾੜਦਿਆਂ ਪਹਿਲੀ ਪੁਜ਼ੀਸ਼ਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ ਹੈ | ਸਕੂਲ ਦੀ ਪਿ੍ੰਸੀਪਲ ਮੈਡਮ ਨਵਜੋਤ ਕੌਰ ਖਹਿਰਾ ਨੇ ਸਕੂਲ ਦੀ ਪ੍ਰਾਰਥਨਾ ਸਭਾ 'ਚ ਇਸ ਮਾਣਮੱਤੀ ਪ੍ਰਾਪਤੀ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਵੀਰ ਨੇ ਪਿਛਲੇ ਸਾਲ ਵੀ ਅੰਡਰ-17 ਨੈਸ਼ਨਲ ਜੂਡੋ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ ਸੀ ਅਤੇ ਇਸ ਵਾਰ ਮੁੜ ਸੋਨ ਤਗਮਾ ਜਿੱਤ ਕੇ ਸਕੂਲ, ਮਾਪਿਆਂ ਤੇ ਪੰਜਾਬ ਰਾਜ ਦਾ ਨਾਂਅ ਪੂਰੇ ਭਾਰਤ 'ਚ ਚਮਕਾਇਆ ਹੈ | ਉਨ੍ਹਾਂ ਨੇ ਵਿਦਿਆਰਥੀ ਨੂੰ ਤਿਆਰੀ ਕਰਵਾਉਣ ਵਾਲੇ ਫਿਜ਼ੀਕਲ ਐਜੂਕੇਸ਼ਨ ਲੈਕਚਰਾਰ ਸੁਭਾਸ਼ ਨਿਰਾਣੀਆ ਨੂੰ ਵਧਾਈ ਦਿੱਤੀ | ਕਾਮਰਸ ਲੈਕਚਰਾਰ ਤੇ ਜਮਾਤ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਵੀਰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਅੱਵਲ ਹੈ ਅਤੇ ਹਰ ਪ੍ਰੀਖਿਆ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਦਾ ਹੈ | ਇਸ ਮੌਕੇ ਸਮੂਹ ਸਟਾਫ਼ ਨੇ ਵਿਦਿਆਰਥੀ ਦੀ ਸਫਲਤਾ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਦੂਜੇ ਵਿਦਿਆਰਥੀਆਂ ਨੂੰ ਵੀ ਖੇਡਾਂ ਨੂੰ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਏਾਜਲਸ ਵਰਲਡ ਪਲੇਅ ਵੇ ਸਕੂਲ ਵਿਖੇ 'ਵਿੰਟਰ-ਡੇ' ਮਨਾਇਆ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਦੀ ਹੋਣਹਾਰ ਵਿਦਿਆਰਥਣ ਅਨਹਦ ਕੌਰ ਨੇ ਰਚਿਆ ਇਤਿਹਾਸ
Ad Position 24
No active advertisement