19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡੀ.ਏ.ਵੀ ਸਕੂਲ ਹਰੀਪੁਰਾ ਦੀਆਂ ਦੋ ਕਬੱਡੀ ਖਿਡਾਰਨਾਂ ਦੀ ਰਾਸ਼ਟਰੀ ਖੇਡਾਂ ਲਈ ਹੋਈ ਚੋਣ

ਅਬੋਹਰ, 19 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਸ੍ਰੀ ਗੁਰੂ ਜੰਭੇਸ਼ਵਰ ਡੀ. ਏ.

Ad Position 21
No active advertisement
ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਸਕੂਲ ਸਟਾਫ਼ ਤੇ ਵਿਦਿਆਰਥਣਾਂ ਜਾਣਕਾਰੀ ਪ੍ਰਦਾਨ ਕਰਦੀਆਂ ਹੋਈਆਂ। ਅਜੀਤ ਤਸਵੀਰ 20-09-2026
ਅਬੋਹਰ, 19 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਸ੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸਕੂਲ ਹਰੀਪੁਰਾ ਦੀਆਂ ਦੋ ਹੋਣਹਾਰ ਕਬੱਡੀ ਖਿਡਾਰਨਾਂ ਸੋਨਮ ਤੇ ਖ਼ੁਸ਼ੀ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਦੋਵਾਂ ਖਿਡਾਰਨਾਂ ਦੀ ਨੈਸ਼ਨਲ ਸਟਾਈਲ ਕਬੱਡੀ ਦੇ ਨੈਸ਼ਨਲ ਕੈਂਪ ਲਈ ਚੋਣ ਹੋਈ ਹੈ। 70ਵੀਆਂ ਪੰਜਾਬ ਸਕੂਲ ਖੇਡਾਂ ਅੰਡਰ-14 ਲੜਕੀਆਂ ਕਬੱਡੀ ਮੁਕਾਬਲੇ ਸਕੂਲ ਆਫ਼ ਐਮੀਨੈਂਸ, ਡਾ.ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੀ ਟੀਮ ਵਿਚ ਡੀ.ਏ.ਵੀ. ਸਕੂਲ ਹਰੀਪੁਰਾ ਦੀਆਂ ਦੋਵੇਂ ਖਿਡਾਰਨਾਂ ਨੇ ਭਾਗ ਲਿਆ। ਜ਼ਿਲ੍ਹਾ ਫ਼ਾਜ਼ਿਲਕਾ ਦੀ ਟੀਮ ਨੇ ਸਟੇਟ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਇਸ ਦੌਰਾਨ ਸੋਨਮ ਤੇ ਖ਼ੁਸ਼ੀ ਨੇ ਆਪਣੀ ਖੇਡ ਕਾਬਲੀਅਤ, ਅਨੁਸ਼ਾਸਨ ਅਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸੋਨਮ ਪੁੱਤਰੀ ਜੋਗਿੰਦਰ ਕੁਮਾਰ, ਪਿੰਡ ਕਿੱਲ੍ਹਿਆਂਵਾਲੀ ਤੇ ਖ਼ੁਸ਼ੀ ਪੁੱਤਰੀ ਸੁਨੀਲ ਕੁਮਾਰ, ਪਿੰਡ ਖੂਈਆਂ ਸਰਵਰ ਦੀ ਨੈਸ਼ਨਲ ਕੈਂਪ ਲਈ ਚੋਣ ਕੀਤੀ ਗਈ ਹੈ। ਇਸ ਮੌਕੇ ਖਿਡਾਰਨਾਂ ਦੇ ਮਾਪਿਆਂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਪਲਬਧੀ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਦੀ ਯੋਗ ਅਗਵਾਈ, ਕੋਚਾਂ ਵਲੋਂ ਦਿੱਤੀ ਗਈ ਉਚਿੱਤ ਸਿਖਲਾਈ ਤੇ ਖਿਡਾਰਨਾਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਦੋਵੇਂ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ ਤੇ ਕੋਚਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗਣਪਤੀ ਬੱਪਾ ਦੇ ਭਜਨਾਂ ’ਤੇ ਝੂਮੇ ਸ਼ਰਧਾਲੂ ਅਗਲੀ ਖ਼ਬਰ ਅਨੋਖ ਸਿੰਘ ਮੁੱਦਕੀ ‘ਅਕਾਲੀ ਦਲ ਵਾਰਸ ਪੰਜਾਬ ਦੇ’ ’ਚ ਹੋਏ ਸ਼ਾਮਿਲ
Ad Position 24