ਜਲਾਲਾਬਾਦ, 31 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਸ਼ਹਿਰ 'ਚੋਂ ਡਿੱਗਿਆ ਮੋਬਾਈਲ ਮਾਲਕ ਨੂੰ ਵਾਪਸ ਦੇ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ | ਇਸ ਬਾਰੇ ਰਾਜਨ ਧਮੀਜਾ ਨੇ ਦੱਸਿਆ ਕਿ ਉਸ ਦਾ ਮੋਬਾਈਲ ਫੋਨ ਜਲਾਲਾਬਾਦ ਸ਼ਹਿਰ ਵਿਚ ਡਿੱਗ ਪਿਆ ਸੀ, ਇਹ ਮੋਬਾਈਲ ਫੋਨ ਪਿੰਡ ਮਾਹਮੂ ਜੋਈਆ ਦੇ ਨਿਵਾਸੀ ਸਵਰਨ ਰਾਮ ਤੇ ਸੋਨੂੰ ਪੁੱਤਰ ਮਹਿੰਦਰ ਰਾਮ ਨੂੰ ਜਲਾਲਾਬਾਦ ਸ਼ਹਿਰ ਦੇ ਸ਼ਾਮਾ ਸੋਢੇਵਾਲਾ 'ਚੋਂ ਮਿਲਿਆ ਸੀ | ਜਿਸ ਦੇ ਬਾਅਦ ਉਨ੍ਹਾਂ ਨੇ ਸਹੀ ਮਾਲਕ ਰਾਜਨ ਸਿਡਾਨਾ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਦਿਖਾਈ ਗਈ ਹੈ | ਜਿਸ 'ਤੇ ਰਾਜਨ ਸਿਡਾਨਾ ਨੇ ਸਵਰਨ ਰਾਮ ਤੇ ਸੋਨੂੰ ਦਾ ਧੰਨਵਾਦ ਕੀਤਾ |
ਮੋਬਾਈਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ
ਅਜੀਤ ਡੈਸਕ
01-02-2026