ਫ਼ਾਜ਼ਿਲਕਾ, 3 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰੋਹਿਤ ਕੁਮਾਰ ਪੁੱਤਰ ਵਿਕਾਸ ਕੁਮਾਰ ਉਰਫ਼ ਵਿਕੀ ਰਾਣਾ ਵਾਸੀ ਰਾਧਾ ਸੁਆਮੀ ਕਾਲੋਨੀ ਗਲੀ ਨੰਬਰ 1 ਫ਼ਾਜ਼ਿਲਕਾ ਹੈਰੋਇਨ ਵੇਚਣ ਦਾ ਆਦੀ ਹੈ | ਜੋ ਹੈਰੋਇਨ ਵੇਚਣ ਲਈ ਦਾਣਾ ਮੰਡੀ ਗੇਟ ਨੰਬਰ 1 ਮੱਛੀ ਮਾਰਕੀਟ ਫ਼ਾਜ਼ਿਲਕਾ ਨੇੜੇ ਖੜ੍ਹਾ ਹੈ ਤੇ ਆਪਣੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ | ਪੁਲਿਸ ਨੇ ਛਾਪੇਮਾਰੀ ਕਰਕੇ ਉਸ ਨੂੰ 9.80 ਗਰਾਮ ਹੈਰੋਇਨ ਕਾਬੂ ਕੀਤਾ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |