08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਏਾਜਲਸ ਵਰਲਡ ਸਕੂਲ 'ਚ ਮਨਾਇਆ ਬੱਚਿਆਂ ਦਾ ਜਨਮ ਦਿਨ

Ad Position 21
No active advertisement
ਅਜੀਤ ਡੈਸਕ 04-02-2026
ਅਬੋਹਰ, 3 ਫਰਵਰੀ (ਵਿਵੇਕ ਹੂੜੀਆ)-ਜਨਮ ਦਿਨ ਇਕ ਖ਼ਾਸ ਮੌਕਾ ਹੁੰਦਾ ਹੈ, ਜਿਸ ਦਾ ਹਰ ਕੋਈ ਸਾਲ ਭਰ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ | ਹਰ ਕੋਈ ਇਸ ਦਿਨ ਨੂੰ ਇਕ ਖ਼ਾਸ ਤਰੀਕੇ ਨਾਲ ਮਨਾਉਂਦਾ ਹੈ | ਏਾਜਲਸ ਵਰਲਡ ਪਲੇਅ ਵੇਅ ਕਾਨਵੈਂਟ ਸਕੂਲ 'ਚ ਬੱਚਿਆਂ ਦੇ ਸਮੂਹ ਜਨਮ ਦਿਨ ਦਾ ਜਸ਼ਨ ਮਨਾਇਆ | ਕਲਾਸ-ਰੂਮ ਨੂੰ ਰੰਗ-ਬਿਰੰਗੇ ਗ਼ੁਬਾਰਿਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਬੱਚਿਆਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਬੱਚਿਆਂ ਦੇ ਜਨਮ ਦਿਨ ਜਨਵਰੀ ਮਹੀਨੇ ਵਿਚ ਆਉਂਦੇ ਹਨ, ਉਨ੍ਹਾਂ ਨੇ ਕੇਕ ਕੱਟ ਕੇ ਗ਼ੁਬਾਰਿਆਂ ਨਾਲ ਖੇਡਣ ਦਾ ਅਨੰਦ ਮਾਣਿਆ | ਸਕੂਲ ਦੇ ਡਾਇਰੈਕਟਰ ਸਰਬਜੀਤ ਪੋਪਲੀ ਨੇ ਕਿਹਾ ਕਿ ਇਸ ਤਰ੍ਹਾਂ ਸਮੂਹਿਕ ਤੌਰ 'ਤੇ ਜਨਮ ਦਿਨ ਮਨਾਉਣ ਦਾ ਉਦੇਸ਼ ਬੱਚਿਆਂ ਦੇ ਪਿਆਰ ਦੇ ਬੰਧਨਾਂ ਨੂੰ ਮਜ਼ਬੂਤ ਕਰਨਾ ਹੈ | ਇਕੱਠੇ ਕੰਮ ਕਰਨਾ ਤੇ ਤਿਉਹਾਰ ਮਨਾਉਣਾ ਬਚਪਨ ਤੋਂ ਹੀ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ | ਅਜਿਹੇ ਪ੍ਰੋਗਰਾਮਾਂ ਰਾਹੀਂ ਬੱਚੇ ਸਤਿਕਾਰ ਕਰਨਾ ਸਿੱਖਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖ਼ੁਸ਼ੀ 'ਚ ਅਕਾਲੀ ਆਗੂਆਂ ਨੇ ਵੰਡੇ ਲੱਡੂ ਅਗਲੀ ਖ਼ਬਰ ਸ਼ੇਰਬਾਜ਼ ਅਭੁੰਨ ਬੀ. ਕੇ. ਯੂ. ਕਾਦੀਆਂ ਦੀ ਇਕਾਈ ਦੇ ਪ੍ਰਧਾਨ ਬਣੇ
Ad Position 24