19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਡੀ.ਏ.ਵੀ. ਐਜੂਕੇਸ਼ਨ ਕਾਲਜ ਅਬੋਹਰ ਵਲੋਂ ਡੰਗਰ ਖੇੜਾ 'ਚ ਸੱਤ ਦਿਨਾਂ ਐਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ <br/>

Ad Position 21
No active advertisement
ਪਿੰਡ ਡੰਗਰ ਖੇੜਾ ਵਿਖੇ ਕੈਂਪ ਦੀ ਸ਼ੁਰੂਆਤ ਕਰਨ ਮੌਕੇ ਜਾਣਕਾਰੀ ਦਿੰਦੇ ਹੋਏ | ਤਸਵੀਰ : ਸੁਖਜੀਤ ਸਿੰਘ ਬਰਾੜ <br/> 21-02-2026
ਅਬੋਹਰ, 20 ਫਰਵਰੀ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਡੀ. ਏ. ਵੀ. ਐਜੂਕੇਸ਼ਨ ਕਾਲਜ ਅਬੋਹਰ ਵਲੋਂ ਪਿੰਡ ਡੰਗਰ ਖੇੜਾ 'ਚ ਆਯੋਜਿਤ ਸੱਤ ਦਿਨਾਂ ਐਨ. ਐੱਸ. ਐੱਸ. ਕੈਂਪ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਸਰਪ੍ਰਸਤੀ ਹੇਠ ਅਤੇ ਕੈਂਪ ਇੰਚਾਰਜ ਪ੍ਰੋਫੈਸਰ ਸ਼ੀਬਾ ਤੇ ਪ੍ਰੋਫੈਸਰ ਅਨਿਲ ਬਿਸ਼ਨੋਈ ਦੀ ਅਗਵਾਈ ਹੇਠ ਪ੍ਰਾਰਥਨਾ ਤੇ ਲਕਸ਼ ਗਾਣ ਨਾਲ ਸ਼ੁਰੂ ਹੋਇਆ | ਕੈਂਪ 'ਚ ਕੁੱਲ 50 ਕਾਲਜ ਵਲੰਟੀਅਰਾਂ ਨੇ ਹਿੱਸਾ ਲਿਆ | ਪਿੰਡ ਦੀ ਮੁਖੀ ਸ੍ਰੀਮਤੀ ਸ਼ੈਫਾਲੀ ਟਾਂਕ ਮੁੱਖ ਮਹਿਮਾਨ ਸਨ ਅਤੇ ਮਾਤਾ ਬਸੰਤੀ ਦੇਵੀ ਮੰਦਰ ਦੇ ਮੁਖੀ ਬਲਰਾਜ ਕਾਰਗਵਾਲ ਵਿਸ਼ੇਸ਼ ਮਹਿਮਾਨ ਸਨ | ਕਾਲਜ ਪਿ੍ੰਸੀਪਲ ਤੇ ਐਨ. ਐਸ. ਐਸ. ਵਿਭਾਗ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ | ਸਾਬਕਾ ਸਰਪੰਚ ਖਜਾਨ ਚੰਦ, ਗਰਾਮ ਪੰਚਾਇਤ ਮੈਂਬਰ ਸੁਭਾਸ਼, ਸੰਜੇ ਕੁਮਾਰ, ਰਤਨ ਲਾਲ, ਭਜਨ ਲਾਲ, ਕਿ੍ਸ਼ਨ ਲਾਲ, ਮੈਨਾ ਦੇਵੀ, ਅਨੀਤਾ ਦੇਵੀ, ਬਿਮਲਾ ਦੇਵੀ, ਸ਼ਕੁੰਤਲਾ ਦੇਵੀ, ਸੁਮਨ ਦੇਵੀ, ਗੁਰਿੰਦਰ ਸਿੰਘ, ਮੰਦਰ ਕਮੇਟੀ ਮੈਂਬਰ ਐਡਵੋਕੇਟ ਸਾਹਿਬ ਰਾਮ, ਡਾ. ਤਾਰਾ ਚੰਦ, ਸਤਨਾਰਾਇਣ, ਦੇਵੀ ਲਾਲ, ਕੁਲਵੰਤ ਘੋੜੇਲਾ, ਓਮ ਪ੍ਰਕਾਸ਼, ਅਸ਼ੋਕ ਪ੍ਰਧਾਨ, ਕਾਲੂ ਰਾਮ ਨੰਬਰਦਾਰ, ਰਾਮ ਲਾਲ ਤੇ ਵੱਖ-ਵੱਖ ਮੰਦਰ ਅਤੇ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ ਦੇ ਨਾਲ-ਨਾਲ ਪਿੰਡ ਦੇ ਹੋਰ ਮੈਂਬਰ ਵੀ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਏ ਅਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਉਨ੍ਹਾਂ ਨੂੰ ਸਵੈ-ਇੱਛਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਖੇਤਰੀ ਪ੍ਰਤੀਨਿਧੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਕੈਂਪ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਵਲੰਟੀਅਰਾਂ ਨੂੰ ਸਮਾਜ ਸੇਵਾ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਲਈ ਉਤਸ਼ਾਹਿਤ ਕੀਤਾ | ਡਾ. ਵਿਜੇ ਗਰੋਵਰ ਨੇ ਸਾਰੇ ਮਹਿਮਾਨਾਂ ਤੇ ਪਿੰਡ ਵਾਸੀਆਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ | ਆਪਣੇ ਸੰਬੋਧਨ 'ਚ ਉਨ੍ਹਾਂ ਨੇ ਚਾਹਵਾਨ ਅਧਿਆਪਕਾਂ ਨਾਲ ਸਮਾਜ ਸੇਵਾ ਦੀ ਮਹੱਤਤਾ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਕੈਂਪ ਦਾ ਉਦੇਸ਼ ਵਿਦਿਆਰਥੀਆਂ 'ਚ ਸਮਾਜਿਕ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਸੀ | ਪਿੰਡ ਦੇ ਮਾਸਟਰ ਵਿਜੇ ਟਾਂਕ ਨੇ ਵੀ ਵਲੰਟੀਅਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕੈਂਪਾਂ 'ਚ ਹਿੱਸਾ ਲੈਣ ਦਾ ਅਨੰਦ ਆਇਆ ਹੈ ਤੇ ਬਹੁਤ ਕੁੱਝ ਸਿੱਖਿਆ ਹੈ | ਇਸ ਤੋਂ ਬਾਅਦ ਐਨ. ਐੱਸ. ਐੱਸ. ਝੰਡਾ ਲਹਿਰਾਇਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਵੰਦੇ ਮਾਤਰਮ ਨਾਲ ਹੋਈ | ਪਿੰਡ ਦੀ ਕੁੜੀ ਛਵੀ ਨੇ ਨਾਚ ਪੇਸ਼ ਕੀਤਾ, ਡਿੰਪਲ ਨੇ ਭਜਨ ਗਾਏ ਤੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ | ਪ੍ਰੋਗਰਾਮ ਦੇ ਅੰਤ 'ਚ ਡਾ. ਵਿਜੇ ਗਰੋਵਰ ਤੇ ਐਨ. ਐੱਸ. ਐੱਸ ਵਿਭਾਗ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ | ਕੈਂਪ ਦੇ ਪਹਿਲੇ ਦਿਨ ਐਨ. ਐੱਸ. ਐੱਸ. ਵਲੰਟੀਅਰਾਂ ਨੇ ਬਸੰਤੀ ਮਾਤਾ ਮੰਦਰ ਤੇ ਬਾਬਾ ਰਾਮਦੇਵ ਮੰਦਰ ਦੀ ਸਫ਼ਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਮੈਰਾਥਨ ਕਲਾਸ ਕਰਵਾਈ <br/> ਅਗਲੀ ਖ਼ਬਰ ਇਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ <br/>
Ad Position 24