14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੈਨਵੇ ਕਾਲਜ ਅਬੋਹਰ ਵਿਖੇ ਮਾਂ ਬੋਲੀ 'ਤੇ ਵਿਚਾਰ ਗੋਸ਼ਟੀ ਕਰਵਾਈ <br/>

Ad Position 21
No active advertisement
ਅਬੋਹਰ ਦੇ ਕੈਨਵੇ ਕਾਲਜ ਵਿਖੇ ਮਾਂ ਬੋਲੀ 'ਤੇ ਕਰਵਾਈ ਗੋਸ਼ਟੀ ਦੌਰਾਨ ਜਾਣਕਾਰੀ ਦਿੰਦੇ ਹੋਏ ਕਾਲਜ ਵਿਦਿਆਰਥੀ ਅਤੇ ਸਟਾਫ਼ | ਤਸਵੀਰ : ਸੁਖਜੀਤ ਸਿੰਘ ਬਰਾੜ <br/> 22-02-2026
ਅਬੋਹਰ, 21 ਫਰਵਰੀ (ਸੁਖਜੀਤ ਸਿੰਘ ਬਰਾੜ)-ਸਥਾਨਕ ਕੈਨਵੇ ਕਾਲਜ ਆਫ਼ ਐਜੂਕੇਸ਼ਨ ਵਿਖੇ ਮਾਂ ਬੋਲੀ 'ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਇਸ ਦੌਰਾਨ ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ | ਕਾਲਜ ਦੇ ਵਿਦਿਆਰਥੀਆਂ ਵਲੋਂ ਮਾਂ ਬੋਲੀ 'ਤੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ | ਵਿਦਿਆਰਥੀਆਂ ਵਲੋਂ ਮਾਂ ਬੋਲੀ ਦੇ ਸੰਬੰਧ ਵਿਚ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ | ਅੰਤ 'ਚ ਕਾਲਜ ਦੇ ਪਿ੍ੰਸੀਪਲ ਸ੍ਰੀਮਤੀ ਸੁਸ਼ੀਲਾ ਨਾਰੰਗ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ | ਮਾਂ ਬੋਲੀ ਹੀ ਸਾਡੇ ਸਭਿਆਚਾਰ ਦੀ ਪਹਿਚਾਣ ਹੁੰਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੀ ਹਮੇਸ਼ਾ ਆਪਣੀ ਮਾਂ ਬੋਲੀ ਨਾਲ ਜੂੜੇ ਰਹਿਣਾ ਚਾਹੀਦਾ ਹੈ | ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 14 ਨੂੰ ਭਾਕਿਯੂ ਕਾਦੀਆਂ ਦੀ ਮਹਾਂ ਪੰਚਾਇਤ ਨੂੰ ਲੈ ਕੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਹਲਵਾਈ 'ਤੇ ਹਮਲਾ ਕਰਕੇ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਕਾਬੂ <br/>
Ad Position 24