14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਡੀ.ਏ.ਵੀ. ਕਾਲਜ ਦੇ ਐਨ.ਐੱਸ.ਐੱਸ. ਕੈਂਪ ਦਾ ਦੂਜਾ ਦਿਨ ਸਫ਼ਾਈ ਤੇ ਯੋਗ ਸਿੱਖਿਆ ਦੇ ਨਾਂਅ <br/>

Ad Position 21
No active advertisement
ਪਿੰਡ ਡੰਗਰ ਖੇੜਾ ਵਿਖੇ ਐਨ. ਐੱਸ. ਐੱਸ. ਕੈਂਪ ਦੌਰਾਨ ਸਫ਼ਾਈ ਮੁਹਿੰਮ 'ਚ ਜੁਟੇ ਹੋਏ ਡੀ. ਏ. ਵੀ. ਕਾਲਜ ਦੇ ਵਲੰਟੀਅਰ | ਅਜੀਤ ਤਸਵੀਰ <br/> 22-02-2026
ਅਬੋਹਰ, 21 ਫਰਵਰੀ (ਵਿਵੇਕ ਹੂੜੀਆ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੇ ਐਨ. ਐੱਸ. ਐੱਸ ਵਿਭਾਗ ਵਲੋਂ ਪਿੰਡ ਡੰਗਰ ਖੇੜਾ 'ਚ ਲਗਾਏ ਵਿਸ਼ੇਸ਼ ਕੈਂਪ ਦਾ ਦੂਜਾ ਦਿਨ ਬੇਹੱਦ ਸ਼ਲਾਘਾਯੋਗ ਰਿਹਾ | ਵਿਭਾਗ ਦੇ ਇੰਚਾਰਜ ਪ੍ਰੋ. ਸ਼ੀਬਾ ਤੇ ਪ੍ਰੋ. ਅਨਿਲ ਬਿਸ਼ਨੋਈ ਦੇ ਨਿਰਦੇਸ਼ਾਂ ਹੇਠ ਕਰਵਾਏ ਪ੍ਰੋਗਰਾਮ ਦਾ ਮੁੱਖ ਕੇਂਦਰ ਸਫ਼ਾਈ ਮੁਹਿੰਮ ਤੇ ਯੋਗ ਸਿੱਖਿਆ ਰਿਹਾ | ਸਵੇਰ ਦੇ ਸਮੇਂ ਐਨ. ਐੱਸ. ਐੱਸ ਵਲੰਟੀਅਰਾਂ ਨੇ 'ਸਵੱਛਤਾ ਹੀ ਸੇਵਾ ਹੈ' ਦੇ ਨਾਅਰੇ ਹੇਠ ਪਿੰਡ ਦੀਆਂ ਮੁੱਖ ਸੜਕਾਂ ਅਤੇ ਜਨਤਕ ਥਾਵਾਂ 'ਤੇ ਸਫ਼ਾਈ ਕੀਤੀ | ਵਿਦਿਆਰਥੀਆਂ ਨੇ ਝਾੜੂ ਲਗਾ ਕੇ ਅਤੇ ਨਾਲੀਆਂ ਦੀ ਸਫ਼ਾਈ ਕਰਕੇ ਪਿੰਡ ਨੂੰ ਸੁੰਦਰ ਬਣਾਉਣ ਦਾ ਯਤਨ ਕੀਤਾ | ਇਸ ਮੁਹਿੰਮ ਦਾ ਉਦੇਸ਼ ਪਿੰਡ ਵਾਸੀਆਂ ਨੂੰ ਸਫ਼ਾਈ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕਰਨਾ ਸੀ | ਸਫ਼ਾਈ ਅਭਿਆਨ ਤੋਂ ਬਾਅਦ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ | ਇਸ ਦੌਰਾਨ ਸਰਕਾਰੀ ਯੋਗ ਸਿੱਖਿਆ ਕਾਲਜ, ਚੰਡੀਗੜ੍ਹ ਤੋਂ ਪਹੁੰਚੇ ਯੋਗ ਮਾਹਿਰ ਡਾ. ਮਹਿੰਦਰ ਪ੍ਰਤਾਪ ਨੇ 'ਯੋਗ ਦੀ ਧਾਰਨਾ' ਵਿਸ਼ੇ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਯੋਗ ਕੇਵਲ ਸਰੀਰਕ ਕਸਰਤ ਨਹੀਂ ਹੈ, ਸਗੋਂ ਇਹ ਮਨ, ਸਰੀਰ ਤੇ ਆਤਮਾ ਨੂੰ ਜੋੜਨ ਦਾ ਇਕ ਸਾਧਨ ਹੈ | ਉਨ੍ਹਾਂ ਨੇ ਰੋਜ਼ਾਨਾ ਜੀਵਨ 'ਚ ਯੋਗ ਅਪਣਾਉਣ ਦੇ ਲਾਭ ਦੱਸੇ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ | ਇਹ ਸਾਰਾ ਪ੍ਰੋਗਰਾਮ ਪ੍ਰੋ. ਸ਼ੀਬਾ ਤੇ ਪ੍ਰੋ. ਅਨਿਲ ਬਿਸ਼ਨੋਈ ਦੀ ਸੁਚੱਜੀ ਦੇਖ-ਰੇਖ ਹੇਠ ਹੋਇਆ | ਪਿੰਡ ਵਾਸੀਆਂ ਤੇ ਵਿਦਿਆਰਥੀਆਂ ਨੇ ਦੋਵਾਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ 15 ਲੱਖ ਦੀ ਫਿਰੌਤੀ ਮੰਗਣ ਵਾਲੇ ਚਾਰ ਨਾਬਾਲਗਾ ਨੂੰ ਫ਼ਾਜ਼ਿਲਕਾ ਪੁਲਿਸ ਨੇ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਅਰੋੜਾ ਵਿਕਾਸ ਮੰਚ ਵਲੋਂ ਲੋੜਵੰਦ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ <br/>
Ad Position 24