ਜਲਾਲਾਬਾਦ, 21 ਫਰਵਰੀ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਵਲੋਂ ਅੱਜ ਇਕਾਈ ਪਿੰਡ ਕਾਹਨਾ ਵਿਖੇ ਸੋਮਨਾਥ ਹਾਂਡਾ ਦੀ ਅਗਵਾਈ 'ਚ ਹੋਈ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਨ੍ਹਾਂ ਮੀਟਿੰਗਾਂ 'ਚ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ | ਮੀਟਿੰਗ 'ਚ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ ਅਤੇ ਮੀਟਿੰਗ 'ਚ ਕਿਸਾਨਾਂ ਦੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਕਰਨ ਦੇ ਨਾਲ ਨਾਲ 14 ਮਾਰਚ ਨੂੰ ਯੂਨੀਅਨ ਦੀ ਹੋ ਰਹੀ ਜ਼ਿਲ੍ਹਾ ਪੱਧਰੀ ਰੈਲੀ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ ਅਤੇ ਰੈਲੀ ਨੂੰ ਸਫਲ ਬਣਾਉਣ ਲਈ ਪਿੰਡ ਪੱਧਰ 'ਤੇ ਜ਼ੁੰਮੇਵਾਰੀਆਂ ਵੀ ਲਗਾਈਆਂ ਗਈਆਂ | ਇਸ ਮੌਕੇ ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਸੂਬਾ ਪ੍ਰਧਾਨ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਨੇ ਪੰਜਾਬ 'ਚ ਕਿਸਾਨਾਂ ਦੇ ਮਸਲੇ ਤੇ ਪੰਜ ਨੁਕਤੀ ਪ੍ਰੋਗਰਾਮ, ਜਿਸ 'ਚ ਕਿਸਾਨੀ ਕਰਜ਼ੇ ਦੀ ਮੁਆਫ਼ੀ, ਪੰਜਾਬ ਵਿਚ ਵਿਕ ਰਿਹਾ ਨਕਲੀ ਦੁੱਧ, ਪਨੀਰ, ਖੋਆ, ਬੀਜ ਸੋਧ ਬਿੱਲ ਦਾ ਵਿਰੋਧ ਤੇ ਬਿਜਲੀ ਐਕਟ ਦਾ ਵਿਰੋਧ ਆਦਿ ਸ਼ਾਮਿਲ ਹਨ, ਲਈ ਵਿਰੋਧ ਦਰਜ ਕਰਵਾਉਣ ਤੇ ਸਰਕਾਰਾਂ ਦੀਆ ਅੱਖਾਂ ਖੋਲ੍ਹਣ ਲਈ, ਜ਼ਿਲ੍ਹਾ ਪੱਧਰ 'ਤੇ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਜਿਸ ਦੇ ਅੰਤਰਗਤ 14 ਮਾਰਚ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੀ ਰੈਲੀ ਕੀਤੀ ਜਾਵੇਗੀ |