ਫ਼ਾਜ਼ਿਲਕਾ, 21 ਫਰਵਰੀ (ਦਵਿੰਦਰ ਪਾਲ ਸਿੰਘ)-ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਦਸਵੀਂ ਜਮਾਤ ਦੇ ਬੱਚਿਆਂ ਲਈ ਇਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ | ਅਬੋਹਰ ਰੋਡ 'ਤੇ ਸਥਿਤ ਹੈਰਿਸ ਪਲਾਜ਼ਾ ਵਿਖੇ ਕਰਵਾਏ ਸਮਾਗਮ 'ਚ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਦੌਰਾਨ ਲੜਕੀਆਂ ਨੇ ਲੋਕ ਨਾਚ ਤੇ ਲੜਕਿਆਂ ਨੇ ਆਪਣੇ ਹੁਨਰ ਦੇ ਜੌਹਰ ਦਿਖਾਏ | ਨੌਵੀਂ ਜਮਾਤ ਦੇ ਬੱਚਿਆਂ ਨੇ ਦਸਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਟਾਈਟਲ ਗੀਤ ਦਿੱਤੇ, ਜਦਕਿ ਦਸਵੀਂ ਦੇ ਵਿਦਿਆਰਥੀਆਂ ਨੇ ਵੀ ਸਾਰੇ ਅਧਿਆਪਕਾਂ ਨੂੰ ਟਾਈਟਲ ਗੀਤ ਭੇਟ ਕੀਤੇ | ਪ੍ਰੋਗਰਾਮ ਦੇ ਅੰਤ ਵਿਚ ਸੌਰਭ ਸਿੰਘ ਨੂੰ 'ਮਿਸਟਰ ਫੇਅਰਵੈੱਲ' ਤੇ ਦਿਯਾ ਨੂੰ 'ਮਿਸ ਫੇਅਰਵੈੱਲ' ਚੁਣਿਆ ਗਿਆ | ਸਕੂਲ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਛਾਬੜਾ ਨੇ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਅੱਗੇ ਵਧਣ ਅਤੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਪ੍ਰਬੰਧਕ ਸ੍ਰੀਮਤੀ ਰਿਚਾ ਪ੍ਰਣਾਮੀ ਤੇ ਚੇਅਰਮੈਨ ਵਿਜੇ ਮੋਂਗਾ ਨੇ ਵੀ ਬੱਚਿਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਜੀਵਨ 'ਚ ਨਿਰੰਤਰ ਅੱਗੇ ਵਧਣ ਦਾ ਆਸ਼ੀਰਵਾਦ ਦਿੱਤਾ |