22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੋਪੀ ਚੰਦ ਕਾਲਜ ਵਿਖੇ ਮਾਂ ਬੋਲੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-02-2026
ਅਬੋਹਰ, 23 ਫਰਵਰੀ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਗੋਪੀ ਚੰਦ ਆਰਿਆ ਮਹਿਲਾ ਕਾਲਜ ਆਪਣੀਆਂ ਵਿੱਦਿਅਕ ਗਤੀਵਿਧੀਆਂ ਦੇ ਨਾਲ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਲਈ ਵੀ ਹਮੇਸ਼ਾ ਚਰਚਾ 'ਚ ਰਿਹਾ ਹੈ | ਇਸੇ ਲੜੀ ਦੇ ਤਹਿਤ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਦੁਆਰਾ ਮੈਡਮ ਅਮਨਪ੍ਰੀਤ ਕੌਰ ਦੀ ਦੇਖ-ਰੇਖ ਹੇਠ ਤਿੰਨ ਦਿਨਾ ਪੰਜਾਬੀ ਗਤੀਵਿਧੀਆਂ ਦਾ ਆਯੋਜਨ ਕੀਤਾ | ਪਹਿਲੇ ਦਿਨ ਰਚਨਾਤਮਿਕ ਲੇਖਣ ਮੁਕਾਬਲੇ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ, ਕਹਾਣੀ ਲੇਖਨ 'ਚ ਖ਼ੁਸ਼ੀ, ਪਰੀ, ਈਵਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ, ਜਦ ਕਿ ਸੁਹਾਨੀ ਨੇ ਉਤਸ਼ਾਹ ਵਧਾਊ ਪੁਰਸਕਾਰ ਹਾਸਿਲ ਕੀਤਾ | ਸੁੰਦਰ ਲਿਖਾਈ ਦੇ ਮੁਕਾਬਲੇ 'ਚ ਕੁਸ਼ੱਲਿਆ ਰਾਣੀ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ, ਅੰਮਿ੍ਤ ਕੌਰ ਨੇ ਤੀਜਾ ਤੇ ਪੂਜਾ ਨੇ ਉਤਸ਼ਾਹ ਵਧਾਊ ਇਨਾਮ ਪ੍ਰਾਪਤ ਕੀਤਾ | ਦੂਜੇ ਦਿਨ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ, ਜਿਸ 'ਚ ਸੁਖਦੀਪ ਕੌਰ, ਸੈਂਡੀ ਵਾਟਸ ਤੇ ਮਨੀਸ਼ਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ | ਮੁਸਕਾਨ, ਕਵਿਤਾ ਤੇ ਵਰਸ਼ਾ ਦੀ ਟੀਮ ਦੂਜੇ ਸਥਾਨ ਤੇ ਰਹੀ | ਪੂਜਾ, ਕਵਿਤਾ ਤੇ ਹਰਮਨ ਦੀ ਟੀਮ ਤੀਜੇ ਸਥਾਨ ਤੇ ਰਹੀ | ਕਵਿਤਾ ਉਚਾਰਨ ਮੁਕਾਬਲੇ 'ਚ ਮਹਿਕ ਸ਼ਰਮਾ ਨੇ ਪਹਿਲਾ, ਅੰਮਿ੍ਤ ਕੌਰ ਨੇ ਦੂਜਾ, ਰਜਨਪ੍ਰੀਤ ਕੌਰ ਨੇ ਤੀਜਾ ਸਥਾਨ, ਕਵਿਤਾ ਅਤੇ ਮਹਿਕ ਰਾਣੀ ਨੇ ਉਤਸ਼ਾਹ ਵਧਾਊ ਇਨਾਮ ਪ੍ਰਾਪਤ ਕੀਤਾ | ਭਾਸ਼ਨ ਮੁਕਾਬਲੇ 'ਚ ਆਰਜ਼ੂ ਨੇ ਪਹਿਲਾ, ਰਜਨਪ੍ਰੀਤ ਕੌਰ ਨੇ ਦੂਜਾ ਤੇ ਪੂਜਾ ਰਾਣੀ ਨੇ ਤੀਜਾ ਸਥਾਨ ਹਾਸਿਲ ਕੀਤਾ | ਲੋਕ ਗੀਤ ਮੁਕਾਬਲੇ 'ਚ ਮਹਿਕ ਸ਼ਰਮਾ ਨੇ ਪਹਿਲੇ, ਅੰਮਿ੍ਤ ਕੌਰ ਦੂਜੇ ਤੇ ਡਿੰਪਲ ਤੀਜੇ ਸਥਾਨ ਤੇ ਰਹੀ | ਭਾਸ਼ਾ ਵਿਭਾਗ ਫ਼ਾਜ਼ਿਲਕਾ ਵਲੋਂ ਕਾਰਜਕਾਰੀ ਪਿ੍ੰਸੀਪਲ ਡਾ. ਮਨੋਜ ਫੁਟੇਲਾ ਅਤੇ ਮੈਡਮ ਅਮਨਪ੍ਰੀਤ ਕੌਰ ਅਤੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਮਾਤ ਭਾਸ਼ਾ ਦਿਵਸ ਦੇ ਮਨਾਏ ਜਾਣ 'ਤੇ ਇਤਿਹਾਸਿਕ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਸੁਨੇਹਾ ਦਿੱਤਾ ਕਿ ਹਰ ਮਾਤ ਭਾਸ਼ਾ ਸਾਂਭਣ ਯੋਗ ਹੈ, ਸਾਨੂੰ ਆਪਣੀ ਮਾਤ ਭਾਸ਼ਾ 'ਤੇ ਮਾਣ ਹੋਣਾ ਚਾਹੀਦਾ ਹੈ | ਭੁਪਿੰਦਰ ਉਤਰੇਜਾ ਦੁਆਰਾ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਭਾਸ਼ਾ ਦੀ ਅਮੀਰੀ ਬਾਰੇ ਜਾਣੂੰ ਕਰਵਾਇਆ | ਇਸ ਮੌਕੇ ਡਾ. ਸੀਮਾ ਸੋਮਾਨੀ, ਸਟਾਫ਼ ਸੈਕਟਰੀ ਡਾ. ਅਨੀਤਾ ਸਿੰਘ, ਮੈਡਮ ਜੋਤੀ ਸਿੰਘਮਾਰ ਅਤੇ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ | ਪੰਜਾਬੀ ਵਿਭਾਗ ਦੇ ਮੈਡਮ ਕਮਲੇਸ਼ ਦੁਆਰਾ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਗਈ | ਇਸ ਮੌਕੇ ਮੈਡਮ ਰਾਜਵੀਰ ਤੇ ਮੈਡਮ ਸਿਮਰਜੀਤ ਕੌਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ | ਜੇਤੂ ਵਿਦਿਆਰਥਣਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ | ਪੰਜਾਬੀ ਵਿਭਾਗ ਦੇ ਮੁਖੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਪ੍ਰੋਗਰਾਮ ਦੀਆਂ ਗਤੀਵਿਧੀਆਂ 'ਚ ਭਾਗ ਲੈਣ ਵਾਲੇ ਤੇ ਜੇਤੂ ਭਾਗੀਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਜੋਤੀ ਬੀ. ਐੱਡ. ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸੰਬੰਧ 'ਚ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਐਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਮਨਾਇਆ ਕੌਮਾਂਤਰੀ ਮਾਤ ਭਾਸ਼ਾ ਦਿਵਸ
Ad Position 24