22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜੋਤੀ ਬੀ. ਐੱਡ. ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸੰਬੰਧ 'ਚ ਵੱਖ-ਵੱਖ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 24-02-2026
ਫ਼ਾਜ਼ਿਲਕਾ, 23 ਫਰਵਰੀ (ਅਮਰਜੀਤ ਸ਼ਰਮਾ)-ਸਥਾਨਕ ਜੋਤੀ ਬੀ. ਐੱਡ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸੰਬੰਧ 'ਚ ਵੱਖ-ਵੱਖ ਮੁਕਾਬਲੇ ਸਫਲਤਾਪੂਰਵਕ ਕਰਵਾਏ ਗਏ | ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਪੰਜਾਬੀ ਭਾਸ਼ਾ ਵਿਭਾਗ ਦੇ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਪਵਨਦੀਪ ਕੌਰ ਤੇ ਅਸਿਸਟੈਂਟ ਪ੍ਰੋਫੈਸਰ ਗੁਰਸੇਵਕ ਸਿੰਘ ਨੇ ਕਰਵਾਇਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਨੀਤਾ ਅਰੋੜਾ ਨੇ ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 21 ਫਰਵਰੀ ਨੂੰ ਮਨਾਇਆ ਜਾਣ ਵਾਲਾ ਇਕ ਵਿਸ਼ਵ-ਵਿਆਪੀ ਸਾਲਾਨਾ ਦਿਵਸ ਹੈ, ਜਿਸ ਦਾ ਉਦੇਸ਼ ਭਾਸ਼ਾਈ ਤੇ ਸਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਬਹੁ-ਭਾਸ਼ਾਵਾਦ ਨੂੰ ਉਤਸ਼ਾਹਿਤ ਕਰਨਾ ਹੈ | ਦੁਨੀਆ ਵਿਚ ਲਗਪਗ 7 ਹਜ਼ਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਭਾਰਤ 'ਚ 22 ਪ੍ਰਮੁੱਖ ਭਾਸ਼ਾਵਾਂ ਹਨ | ਉਨ੍ਹਾਂ ਦੱਸਿਆ ਕਿ ਮਾਤ ਭਾਸ਼ਾ ਦੀ ਮਦਦ ਨਾਲ ਨਾ ਸਿਰਫ਼ ਖੇਤਰੀ ਭਾਸ਼ਾ ਨੂੰ ਸਮਝਣ ਵਿਚ ਮਦਦ ਮਿਲਦੀ ਹੈ, ਸਗੋਂ ਇਕ ਦੂਜੇ ਨਾਲ ਗੱਲਬਾਤ ਕਰਨਾ ਵੀ ਆਸਾਨ ਹੋ ਜਾਂਦਾ ਹੈ | ਇਸ ਦਿਵਸ ਦਾ ਮਕਸਦ ਵਿਸ਼ਵ ਦੇ ਵਿਭਿੰਨ ਖੇਤਰਾਂ ਦੀਆਂ ਸੱਭਿਆਚਾਰਕ ਤੇ ਬੌਧਿਕ ਵਿਰਾਸਤਾਂ ਦੀ ਰੱਖਿਆ ਕਰਨਾ ਅਤੇ ਮਾਤ ਭਾਸ਼ਾਵਾਂ ਦਾ ਸੰਰੱਖਣ ਕਰਨਾ ਹੈ | ਇਸ ਮੌਕੇ ਕਰਵਾਏ ਵੱਖ-ਵੱਖ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਮੁਕਾਬਲਿਆਂ 'ਚ ਸਲੋਗਨ ਲੇਖਣ, ਕਵਿਤਾ ਉਚਾਰਨ, ਭਾਸ਼ਨ, ਨਾਚ ਅਤੇ ਸੱਭਿਆਚਾਰ ਨਾਲ ਸੰਬੰਧਿਤ ਕੁਇਜ਼ ਮੁਕਾਬਲੇ ਸ਼ਾਮਿਲ ਸਨ | ਸਲੋਗਨ ਲੇਖਣ ਵਿਚ ਨੀਸ਼ੂ ਨੇ ਪਹਿਲਾ, ਕਾਮਨਾ ਅਤੇ ਅਣੂ ਨੇ ਦੂਜਾ ਸਥਾਨ ਹਾਸਿਲ ਕੀਤਾ | ਕਵਿਤਾ ਉਚਾਰਨ 'ਚ ਰਵਿੰਦਰ ਨੇ ਪਹਿਲਾ ਤੇ ਪੂਨਮ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਭਾਸ਼ਨ ਮੁਕਾਬਲੇ ਵਿਚ ਸ਼ਿਵਮ ਨੇ ਪਹਿਲਾ ਤੇ ਪੂਨਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਲੋਕ ਨਾਚ ਵਿਚ ਨਵਨੀਤ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਅਤੇ ਕੁਇਜ਼ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੇ ਅੰਤ 'ਚ ਪਿ੍ੰਸੀਪਲ ਡਾ. ਅਨੀਤਾ ਅਰੋੜਾ, ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਰਿੰਦਰ ਠਕਰਾਲ, ਸੈਕਟਰੀ ਡਾ. ਰੌਸ਼ਨ ਲਾਲ ਠੱਕਰ, ਰਿਟਾਇਰਡ ਪ੍ਰੋਫੈਸਰ ਸਤਪਾਲ ਗੁਪਤਾ, ਸੁਭਾਸ਼ ਅਰੋੜਾ ਤੇ ਸਮੂਹ ਸਟਾਫ਼ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਦੇ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ | ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਚਿੱਟੀ ਕੰੁਗੀ ਤੇ ਕਾਲੇ ਧੱਬਿਆਂ ਦੇ ਰੋਗ ਬਾਰੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ ਅਗਲੀ ਖ਼ਬਰ ਗੋਪੀ ਚੰਦ ਕਾਲਜ ਵਿਖੇ ਮਾਂ ਬੋਲੀ ਦਿਵਸ ਮਨਾਇਆ
Ad Position 24