30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਐਨ.ਐੱਸ.ਐੱਸ ਕੈਂਪ ਦੌਰਾਨ ਕਾਲਜ ਕੈਂਪਸ ਦੀ ਨੁਹਾਰ ਬਦਲੀ

Ad Position 21
No active advertisement
ਅਜੀਤ ਡੈਸਕ 07-03-2026
ਅਬੋਹਰ, 6 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਵਿਖੇ ਚੱਲ ਰਹੇ ਸੱਤ ਰੋਜ਼ਾ ਵਿਸ਼ੇਸ਼ ਐਨ.ਐੱਸ.ਐੱਸ ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਬੜੇ ਉਤਸ਼ਾਹ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਹੋਈ | ਕੈਂਪ ਦੇ ਦੂਜੇ ਦਿਨ ਦੇ ਮੁੱਖ ਏਜੰਡੇ ਤਹਿਤ ਸਮੂਹ ਵਲੰਟੀਅਰਾਂ ਵਲੋਂ ਕਾਲਜ ਕੈਂਪਸ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ | ਵਲੰਟੀਅਰਾਂ ਨੂੰ ਵੱਖ-ਵੱਖ ਟੋਲੀਆਂ ਵਿਚ ਵੰਡਿਆ ਗਿਆ | ਇਨ੍ਹਾਂ ਟੋਲੀਆਂ ਨੇ ਕਾਲਜ ਦੇ ਖੇਡ ਮੈਦਾਨਾਂ, ਲਾਇਬ੍ਰੇਰੀ ਦੇ ਆਲੇ-ਦੁਆਲੇ ਦੇ ਖੇਤਰ ਅਤੇ ਕਾਲਜ ਦੇ ਮੁੱਖ ਬਗ਼ੀਚਿਆਂ ਦੀ ਸਫ਼ਾਈ ਕੀਤੀ | ਵਿਦਿਆਰਥੀਆਂ ਨੇ ਨਾ ਸਿਰਫ਼ ਕੂੜਾ-ਕਰਕਟ ਇਕੱਠਾ ਕੀਤਾ, ਸਗੋਂ ਕੈਂਪਸ ਵਿਚ ਲੱਗੇ ਪੌਦਿਆਂ ਦੀ ਗੋਡੀ ਵੀ ਕੀਤੀ ਅਤੇ ਉਨ੍ਹਾਂ ਨੂੰ ਪਾਣੀ ਦਿੱਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ.ਰੁਪਿੰਦਰ ਕੌਰ ਸੰਧੂ ਨੇ ਵਿਦਿਆਰਥੀਆਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਨ.ਐੱਸ.ਐੱਸ ਦਾ ਮੁੱਖ ਉਦੇਸ਼ ਮੈਂ ਨਹੀਂ, ਤੁਸੀਂ ਹੈ | ਉਨ੍ਹਾਂ ਕਿਹਾ ਕਿ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਨਾ ਸਿਰਫ਼ ਸਾਡੀ ਨੈਤਿਕ ਜ਼ਿੰਮੇਵਾਰੀ ਹੈ, ਸਗੋਂ ਇਹ ਇੱਕ ਸਿਹਤਮੰਦ ਸਮਾਜ ਦੀ ਨੀਂਹ ਵੀ ਹੈ | ਐਨ.ਐੱਸ.ਐੱਸ.ਪ੍ਰੋਗਰਾਮ ਅਫ਼ਸਰ ਡਾ.ਬਬੀਤਾ ਖੈਰਵਾ ਨੇ ਵਿਦਿਆਰਥੀਆਂ ਨੂੰ ਕਿਰਤ ਕਰਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਹੱਥੀਂ ਕਿਰਤ ਕਰਨ ਨਾਲ ਵਿਦਿਆਰਥੀਆਂ ਵਿਚ ਨਿਮਰਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਚੰਨਣ ਖੇੜਾ ਦੇ ਕਈ ਨੌਜਵਾਨ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਲਾਈਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 15 ਨੂੰ
Ad Position 24